ਸਹਾਰਨਪੁਰ: ਪੰਜਾਬ ਤੋਂ ਲਖੀਮਪੁਰ ਖੀਰੀ (Lakhimpur Khiri) ਜਾਂਦੇ ਸਮੇਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਕਾਫਲੇ ਨੂੰ ਪੁਲਿਸ ਨੇ ਸਹਾਰਨਪੁਰ ਵਿੱਚ ਰੋਕ ਲਿਆ ਹੈ ਤੇ ਜਿਸ ਤੋਂ ਮਗਰੋਂ ਪੁਲਿਸ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਵੀ ਪੜੋ: VIDEO : ਲਖੀਮਪੁਰ ਹਿੰਸਾ ਮਾਮਲੇ 'ਚ 2 ਗ੍ਰਿਫਤਾਰ, ਭਾਜਪਾ ਆਗੂ ਦੇ ਮੁੰਡੇ ਨੂੰ ਸੰਮਨ
ਦੱਸ ਦਈਏ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਲਖੀਮਪੁਰ ਖੀਰੀ (Lakhimpur Khiri) ਜਾਂਦੇ ਹੋਏ ਕਾਫਲੇ ਨੂੰ ਸਰਸਾਵਾ ਥਾਣਾ ਖੇਤਰ ਦੇ ਸ਼ਾਹਜਹਾਂਪੁਰ ਚੌਕੀ 'ਤੇ ਰੋਕ ਦਿੱਤਾ ਗਿਆ ਹੈ। ਗੁੱਸੇ ਵਿੱਚ ਆਏ ਕਾਫਲੇ ਨੇ ਪੁਲਿਸ ਦੇ ਰੋਕਣ ਤੋਂ ਬਾਅਦ ਪੁਲਿਸ ਬੈਰੀਕੇਡਿੰਗ ਤੋੜ ਦਿੱਤੀ। ਇਸ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਪੁਲਿਸ ਵਿਚਾਲੇ ਕਾਫੀ ਤਕਰਾਰਬਾਜ਼ੀ ਹੋਈ। ਜਿਸ ਤੋਂ ਮਗਰੋਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਪੁਲਿਸ ਲਾਈਨ ਲੈ ਗਈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਦੇ ਜਨਰਲ ਸਕੱਤਰ ਭੁਪੇਂਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਹਜ਼ਾਰਾਂ ਵਰਕਰਾਂ ਨਾਲ ਲਖੀਮਪੁਰ (Lakhimpur Khiri) ਜਾਣਾ ਚਾਹੁੰਦੇ ਸਨ, ਪਰ ਵਾਰਡ 'ਤੇ ਯੂਪੀ ਦੀ ਸਹਾਰਨਪੁਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਰਸਤੇ ਵਿੱਚ ਪੁਲਿਸ ਨੇ ਰੋਕਿਆ ਅਤੇ ਉਸਨੂੰ ਥਾਣੇ ਲੈ ਗਈ। ਪੰਜਾਬ ਸੂਬੇ ਦੇ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਲਖੀਮਪੁਰ (Lakhimpur Khiri) ਜਾਣ ਦੀ ਜ਼ਿੱਦ 'ਤੇ ਅੜੇ ਰਹੇ। ਬਹੁਤ ਚਰਚਾ ਤੋਂ ਬਾਅਦ, ਪ੍ਰਸ਼ਾਸਨ ਨੇ ਨਵਜੋਤ ਸਿੰਘ ਸਿੱਧੂ (Navjot Singh Sidhu) ਸਮੇਤ 22 ਲੋਕਾਂ ਦੇ ਵਫ਼ਦ ਨੂੰ ਲਖੀਮਪੁਰ (Lakhimpur Khiri) ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
![ਹਿਰਾਸਤ ’ਚ ਨਵਜੋਤ ਸਿੰਘ ਸਿੱਧੂ](https://etvbharatimages.akamaized.net/etvbharat/prod-images/13293231_siddhufinal-3.png)
ਤੁਹਾਨੂੰ ਦੱਸ ਦੇਈਏ ਕਿ ਜਦੋਂ ਨਵਜੋਤ ਸਿੰਘ ਸਿੱਧੂ (Navjot Singh Sidhu) ਦਾ ਕਾਫਲਾ ਕਈ ਵਾਹਨਾਂ ਨਾਲ ਯਮੁਨਾ ਦੇ ਪਾਰ ਯੂਪੀ ਹਰਿਆਣਾ ਸਰਹੱਦ ‘ਤੇ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਪੁਲਿਸ ਨੇ ਬੈਰੀਕੇਡ ਲਗਾ ਕੇ ਕਾਫਲੇ ਨੂੰ ਰੋਕ ਦਿੱਤਾ। ਉਨ੍ਹਾਂ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਕਾਫਲੇ ਨੂੰ ਰੋਕਣ 'ਤੇ ਪ੍ਰਸ਼ਾਸਨ ਅਤੇ ਸਰਕਾਰ ਦੀ ਸਖਤ ਨਿੰਦਾ ਕੀਤੀ। ਕਾਫਲੇ ਨੂੰ ਰੋਕਣ 'ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਲਖੀਮਪੁਰ ਖੀਰੀ (Lakhimpur Khiri) ਜਾਣ ਦਿੱਤਾ ਜਾਵੇ ਜਾਂ ਫਿਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ।
![ਹਿਰਾਸਤ ’ਚ ਨਵਜੋਤ ਸਿੰਘ ਸਿੱਧੂ](https://etvbharatimages.akamaized.net/etvbharat/prod-images/13293231_siddhufinal-2.png)
ਇਹ ਵੀ ਪੜੋ: ਕਾਂਗਰਸ ਹਾਈਕਮਾਨ ਦਾ ਨਵਜੋਤ ਸਿੱਧੂ ‘ਤੇ ਐਕਸ਼ਨ !
ਕਾਫੀ ਸਮੇਂ ਤੋਂ ਕਾਂਗਰਸੀ ਆਗੂ ਦੇ ਸਮਰਥਕਾਂ ਅਤੇ ਪੁਲਿਸ ਦਰਮਿਆਨ ਟਕਰਾਅ ਚੱਲ ਰਿਹਾ ਸੀ। ਜਦੋਂ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹਲਕੀ ਤਾਕਤ ਦੀ ਵਰਤੋਂ ਕਰਕੇ ਭੀੜ ਨੂੰ ਕਾਬੂ ਕੀਤਾ।
![ਹਿਰਾਸਤ ’ਚ ਨਵਜੋਤ ਸਿੰਘ ਸਿੱਧੂ](https://etvbharatimages.akamaized.net/etvbharat/prod-images/13293231_siddhufinal-1.png)
7 ਅਕਤੂਬਰ ਦਾ ਕੀ ਰਿਹਾ ਘਟਨਾਕ੍ਰਮ
ਲਖੀਮਪੁਰ ਖੀਰੀ ਜਾਣ ਤੋਂ ਪਹਿਲਾਂ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਸੋਸ਼ਲ ਮੀਡੀਆ (Social Media) 'ਤੇ ਇਕ ਟਵੀਟ (Tweet) ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਿਆਸਤ 'ਤੇ ਤੰਜ ਕੱਸਦਿਆਂ ਹੋਇਆ ਲਿਖਿਆ ਹੈ ਕਿ, ‘ਸਿਆਸਤ ਕੋ ਲਹੂ ਪੀਨੇ ਕੀ ਲਤ ਹੈ, ਨਹੀਂ ਤੋਂ ਮੁਲਕ ਮੇਂ ਸਭ ਖੈਰੀਅਤ ਹੈ।’ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵੀਟ ਤੋਂ ਬਾਅਦ ਹੇਠਾਂ ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵੀ ਲਿਖਿਆ ਹੈ।
-
सियासत को लहू पीने की लत है , वर्ना मुल्क में सब ख़ैरियत है ।।#KisanMazdoorEktaZindabad
— Navjot Singh Sidhu (@sherryontopp) October 7, 2021 " class="align-text-top noRightClick twitterSection" data="
">सियासत को लहू पीने की लत है , वर्ना मुल्क में सब ख़ैरियत है ।।#KisanMazdoorEktaZindabad
— Navjot Singh Sidhu (@sherryontopp) October 7, 2021सियासत को लहू पीने की लत है , वर्ना मुल्क में सब ख़ैरियत है ।।#KisanMazdoorEktaZindabad
— Navjot Singh Sidhu (@sherryontopp) October 7, 2021
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਸਮਰੱਥਕਾ ਦੇ ਨਾਲ ਇੱਕ ਵੱਡਾ ਕਾਫਲਾ ਲੈਕੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਸਮਾਣਾ ਤੋਂ ਕਾਂਗਰਸੀ ਵਿਧਾਇਕ ਕਾਕਾ ਨਿੰਦਰ ਸਿੰਘ ਸਿੱਧੂ (Congress MLA Kaka Ninder Singh Sidhu) ਵੀ ਆਪਣੇ ਸਮਰਥਕਾਂ ਨਾਲ ਇਸ ਕਾਫਲੇ ਵਿੱਚ ਸ਼ਾਮਲ ਹੋਏ ਹਨ।
ਲਖੀਮਪੁਰ ਖੀਰੀ ਰਵਾਨਾ ਹੋਣ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਜੁਲਮ ਵੱਧ ਜਾਵੇ ਤਾਂ ਆਵਾਜ਼ ਚੁੱਕਣਾ ਜ਼ਰੂਰੀ ਹੈ। ਦੇਸ਼ ਦੇ ਮੰਤਰੀ ਕਾਨੂੰਨ ਵਿਵਸਥਾ ਤੋਂ ਉੱਚੇ ਨਹੀਂ ਹਨ। ਕਿਸਾਨਾਂ ਦੀਆਂ ਬੇਸ਼ਕੀਮਤੀ ਜਾਨਾਂ ਲੈਣਾ ਸਰਾਸਰ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਾਬਾ ਨਾਨਕ ਜੀ ਦੇ ਕਿਤੇ ਦੀ ਲੜਾਈ ਹੈ, ਇਹ ਮੇਰੇ ਲੀਡਰ ਪ੍ਰਿਯੰਕਾ ਤੇ ਰਾਹੁਲ ਗਾਂਧੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਤਰੀ ਦਾ ਪੁੱਤਰ ਗ੍ਰਿਫ਼ਤਾਰ ਨਾ ਹੋਇਆ ਤਾਂ ਕੱਲ ਤੋਂ ਉਹ ਭੁੱਖ ਹੜਤਾਲ 'ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ, ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਨਸਾਫ ਲੈਣ ਦਾ ਪੂਰਾ ਹੱਕ ਹੈ। ਉਨ੍ਹਾਂ ਆਖਿਆ ਕਿ ਉਹ ਹਮੇਸ਼ਾ ਤੋਂ ਹੀ ਹੱਕ,ਸੱਚ ਦੇ ਲਈ ਇਨਸਾਫ ਦੀ ਲੜਾਈ ਲੜਦੇ ਹਨ ਤੇ ਅੱਗੇ ਵੀ ਲੜਦੇ ਰਹਿਣਗੇ। ਇਨਸਾਫ ਮਿਲਣ ਤੱਕ ਉਹ ਸੰਘਰਸ਼ ਕਰਦੇ ਰਹਿਣਗੇ।
-
#KisanMazdoorEktaZindabad #JittegaKisan pic.twitter.com/LJeyW5FThX
— Navjot Singh Sidhu (@sherryontopp) October 7, 2021 " class="align-text-top noRightClick twitterSection" data="
">#KisanMazdoorEktaZindabad #JittegaKisan pic.twitter.com/LJeyW5FThX
— Navjot Singh Sidhu (@sherryontopp) October 7, 2021#KisanMazdoorEktaZindabad #JittegaKisan pic.twitter.com/LJeyW5FThX
— Navjot Singh Sidhu (@sherryontopp) October 7, 2021
ਉੱਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਮਾਰਚ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।