ਗਾਜੀਪੁਰ ਬਾਰਡਰ: ਰੇਹਾਨ ਜੋ ਕਿ 4 ਸਾਲ ਦਾ ਬੱਚਾ ਹੈ, ਆਪਣੇ ਪਿਤਾ ਨਾਲ ਆ ਕੇ ਬਾਰਡਰ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਲੇ ਅਤੇ ਬਿਸਕੁਟ ਵੰਡ ਰਿਹਾ ਹੈ। ਰੇਹਾਨ ਦੇ ਪਿਤਾ ਨੇ ਦੱਸਿਆ ਕਿ ਮੇਰੇ ਪਿਤਾ ਇੱਕ ਛੋਟੇ ਕਿਸਾਨ ਹਨ। ਮੈਂ ਪਿਛਲੇ 15 ਦਿਨਾਂ ਤੋਂ ਇਥੇ ਆ ਰਿਹਾ ਹਾਂ ਅਤੇ ਮੇਰੀ 20,000 ਦੀ ਤਨਖ਼ਾਹ ਨਾਲ ਜਿੰਨਾ ਵੀ ਹੋ ਸਕਦਾ ਹੈ, ਮੈਂ ਕਰ ਰਿਹਾ ਹਾਂ। ਮੇਰੇ ਪਾਪਾ ਜ਼ਰੂਰ ਮੇਰੇ ਇਸ ਕੰਮ ਤੋਂ ਖ਼ੁਸ਼ ਹੋਣਗੇ।
ਕਿਸਾਨਾਂ ਦਾ ਐਲਾਨ 14 ਨੂੰ ਭੁੱਖ ਹੜਤਾਲ 'ਤੇ, ਮਾਤਾਵਾਂ-ਭੈਣਾਂ ਨੂੰ ਸ਼ਾਮਲ ਹੋਣ ਦੀ ਅਪੀਲ - ਯੂ.ਪੀ ਦੇ ਡਾਫ਼ੀ ਟੋਲ ਪਲਾਜ਼ਾ
21:47 December 12
4 ਸਾਲਾ ਰੇਹਾਨ ਆਪਣੇ ਪਿਤਾ ਨਾਲ ਕਿਸਾਨਾਂ ਨੂੰ ਵੰਡ ਰਿਹੈ ਕੇਲੇ ਤੇ ਬਿਸਕੁਟ
21:04 December 12
ਭਾਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਮਿਲੇ ਰੱਖਿਆ ਮੰਤਰੀ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਲੀਡਰਾਂ ਨਾਲ ਅੱਜ ਗੱਲਬਾਤ ਕੀਤੀ।
20:14 December 12
ਖੇਤੀ ਮੰਤਰੀ ਤੋਮਰ ਨੂੰ ਮਿਲੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਹੱਕ 'ਚ ਦਿੱਤਾ ਮੈਮੋਰੰਡਮ
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਹਰਿਆਣਾ ਤੋਂ ਕੁੱਝ ਉੱਨਤ ਕਿਸਾਨ ਲੀਡਰ ਮੈਨੂੰ ਮਿਲੇ ਹਨ ਅਤੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਆਪਣੇ ਦਸਤਖ਼ਤਾਂ ਵਾਲਾ ਮੈਮੋਰੰਡਮ ਵੀ ਮੈਨੂੰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੇਰੇ ਨਾਲ ਖੇਤੀ ਕਾਨੂੰਨਾਂ ਦੇ ਲਾਭਾਂ ਬਾਰੇ ਆਪਣੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਹੈ।
19:27 December 12
ਰੇਲ ਮੰਤਰੀ ਦਾ ਬਿਆਨ, ਕਿਸਾਨ ਅੰਦੋਲਨ ਨੂੰ ਮਾਓਵਾਦੀਆਂ ਤੇ ਨਕਸਲੀਆਂ ਦਾ ਰੰਗ ਚੜ੍ਹਿਆ
ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਿਹਾ ਹੈ ਕਿ ਕੇਂਦਰ ਕਿਸਾਨਾਂ ਨਾਲ ਦਿਨ ਦੇ 24 ਘੰਟਿਆਂ ਵਿੱਚ ਕਿਸੇ ਵੀ ਸਮੇਂ ਵਿਚਾਰ-ਚਰਚਾ ਕਰਨ ਦੇ ਲਈ ਤਿਆਰ ਹੈ। ਗੋਇਲ ਦਾ ਕਹਿਣਾ ਹੈ ਕਿ ਜੇ ਕਿਸਾਨ ਅੰਦੋਲਨ ਮਾਓਵਾਦੀਆਂ ਤੇ ਨਕਸਲੀਆਂ ਤੋਂ ਮੁਕਤ ਹੋਵੇ ਤਾਂ ਕਿਸਾਨਾਂ ਨੂੰ ਸਮਝ ਆ ਜਾਵੇਗਾ ਕਿ ਖੇਤੀ ਕਾਨੂੰਨ ਉਨ੍ਹਾਂ ਅਤੇ ਦੇਸ਼ ਦੇ ਹਿੱਤ ਵਿੱਚ ਹਨ।
19:14 December 12
ਲੰਗਰ ਬਣਾਉਣ ਲਈ ਲਾਏ ਭਾਫ਼ ਦੇ ਬੁਆਇਲਰ, 30 ਮਿੰਟ 'ਚ 3000 ਲੋਕਾਂ ਲਈ ਲੰਗਰ ਤਿਆਰ
ਦਿੱਲੀ: ਪੰਜਾਬ ਦੇ ਗੁਰਦਾਸਪੁਰ ਤੋਂ ਗੁਰਦੁਆਰਾ ਸਾਹਿਬ ਦੇ ਮੈਂਬਰ ਸਿੰਘੂ ਬਾਰਡਰ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਲੰਗਰ ਤਿਆਰ ਕਰਦੇ ਹੋਏ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਭਾਫ਼ ਦੇ ਬੁਆਇਲਰ ਅੱਧੇ ਘੰਟੇ ਵਿੱਚ 3000 ਲੋਕਾਂ ਲਈ ਲੰਗਰ ਤਿਆਰ ਕਰ ਸਕਦੇ ਹਨ। ਅਸੀਂ ਸਵੇਰੇ 9 ਵਜੇ ਤੋਂ ਲੰਗਰ ਵਰਤਾਉਣਾ ਸ਼ੁਰੂ ਕਰਦੇ ਹਾਂ ਅਤੇ ਅਸੀਂ ਇਥੇ ਕਿਸਾਨਾਂ ਦੀ ਸੇਵਾ ਕਰਨ ਦੇ ਲਈ ਆਏ ਹਾਂ।
18:17 December 12
'ਅਕਾਲੀਆਂ ਦੀ ਤਰ੍ਹਾਂ ਆਰਐੱਲਪੀ ਵੀ ਵਿਰੋਧ ਕਰਦਾ, ਜੇ ਸੰਸਦ 'ਚ ਹਾਜ਼ਰ ਹੁੰਦੇ'
ਰਾਜਸਥਾਨ ਤੋਂ ਰਾਸ਼ਟਰੀ ਲੋਕੰਤਤਰ ਪਾਰਟੀ ਦੇ ਪ੍ਰਧਾਨ ਹਨੂੰਮਾਨ ਬੇਨੀਵਾਲ ਖੇਤੀ ਕਾਨੂੰਨਾਂ ਦੇ ਸਬੰਧ ਵਿੱਚ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਬਿਲ ਜਿਸ ਦਿਨ ਲੋਕ ਸਭਾ ਵਿੱਚ ਆਏ, ਜੇ ਮੈਂ ਉਸ ਦਿਨ ਲੋਕ ਸਭਾ ਵਿੱਚ ਹੁੰਦਾ ਤਾਂ ਨਿਸ਼ਚਿਤ ਹੀ ਜਿਵੇਂ ਅਕਾਲੀ ਦਲ ਨੇ ਵਿਰੋਧ ਕੀਤਾ, ਉਸੇ ਤਰ੍ਹਾਂ ਐੱਨ.ਡੀ.ਏ ਦਾ ਹਿੱਸਾ ਹੁੰਦੇ ਹੋਏ, ਅਸੀਂ ਵੀ ਵਿਰੋਧ ਕਰਦੇ ਅਤੇ ਲੋਕਸਭਾ ਦੇ ਅੰਦਰ ਬਿਲਾਂ ਨੂੰ ਫਾੜ ਦਿੰਦੇ।
18:13 December 12
ਹਰਿਆਣਾ ਦੀ ਕਿਸਾਨ ਜਥੇਬੰਦੀ ਨੇ ਤੋਮਰ ਨਾਲ ਕੀਤੀ ਮੁਲਾਕਾਤ
ਦਿੱਲੀ: ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਖੇਤੀ ਭਵਨ ਵਿਖੇ ਹਰਿਆਣਾ ਦੀ ਇੱਕ ਕਿਸਾਨ ਜਥੇਬੰਦੀ ਨੇ ਮੁਲਾਕਾਤ ਕੀਤੀ।
18:06 December 12
ਪੰਜਾਬ ਤੋਂ ਆ ਰਹੇ ਕਿਸਾਨਾਂ ਦੀ ਟ੍ਰਾਲੀਆਂ ਨੂੰ ਦਿੱਲੀ ਵੜਣ ਦਿੱਤਾ ਜਾਵੇ: ਚਢੂਨੀ
ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਤੋਂ ਆ ਰਹੀਆਂ ਕਿਸਾਨਾਂ ਦੀ ਰੋਕੀਆਂ ਟ੍ਰਾਲੀਆਂ ਦੇ ਮੱਦੇਨਜ਼ਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਨੂੰ ਦਿੱਲੀ ਵੱਲ ਨੂੰ ਆਉਣ ਦਿੱਤਾ ਜਾਵੇ। ਜੇ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ 19 ਦਸੰਬਰ ਤੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਕਿਸਾਨ ਭੁੱਖ ਹੜਤਾਲ ਦੀ ਸ਼ੁਰੂਆਤ ਕਰਨਗੇ।
17:27 December 12
'ਤੋਮਰ ਨੇ ਖ਼ੁਦ ਮੰਨਿਆ ਕਿ ਕਾਨੂੰਨਾਂ 'ਚ ਤਰੁੱਟੀਆ'
ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਲਾਇਵ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਲੀਡਰ ਕਮਲਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਤੋਮਰ ਮੀਟਿੰਗ ਵਿੱਚ ਖ਼ੁਦ ਮੰਨੇ ਹਨ ਕਿ ਇਨ੍ਹਾਂ ਕਾਨੂੰਨਾਂ ਵਿੱਚ ਤਰੁੱਟੀਆਂ ਹਨ। ਅਸੀਂ ਇਹ ਹੀ ਚਾਹੁੰਦੇ ਹਾਂ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ, ਅਸੀਂ ਸੋਧ ਦੇ ਹੱਕ ਵਿੱਚ ਨਹੀਂ ਹਨ।
16:51 December 12
'ਪੀਐੱਮ ਮੋਦੀ ਦੇ ਸਾਰੇ ਫ਼ੈਸਲੇ ਕਿਸਾਨਾਂ ਤੇ ਗ਼ਰੀਬਾਂ ਦੇ ਹਿੱਤਾਂ ਲਈ ਹੀ ਹਨ'
ਭਾਜਪਾ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨੇ ਕਿਹਾ ਕਿ ਮੈਂ ਕਿਸਾਨਾਂ ਭਰਾਵਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦਾ (ਪੀਐੱਮ) ਦਾ ਕੋਈ ਵੀ ਕਦਮ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਨਹੀਂ ਜਾਵੇਗਾ। ਕਿਸਾਨਾਂ ਦੇ ਕਿਸੇ ਵੀ ਚਿੰਤਨ ਦੇ ਲਈ ਖੁੱਲ੍ਹੇ ਮਨ ਨਾਲ ਸਾਡੀ ਸਰਕਾਰ ਅਤੇ ਮੰਤਰੀ ਤਿਆਰ ਹਨ। ਮੋਦੀ ਜੀ ਨੇ ਅਚਾਨਕ ਜਿਨੇ ਵੀ ਫ਼ੈਸਲੇ ਲਏ ਹਨ, ਗ਼ਰੀਬਾਂ ਦੇ ਹਿੱਤਾਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਲਈ ਹੀ ਹਨ।
16:17 December 12
'ਕਿਸਾਨਾਂ ਵੱਲੋਂ ਜਿਓ ਸਿਮ ਤੇ ਫ਼ੋਨ ਦਾ ਕੀਤਾ ਗਿਆ ਬਾਇਕਾਟ'
ਦਿੱਲੀ: ਅਖਿਲ ਭਾਰਤੀ ਮਹਾਂਸਭਾ ਦੇ ਉਪ-ਪ੍ਰਧਾਨ ਪ੍ਰੇਮ ਸਿੰਘ ਗਹਿਲਾਵਤ ਨੇ ਕਿਹਾ ਕਿ ਪਲਵਲ ਅਤੇ ਜੈਪੁਰ ਰੋਡ ਨੂੰ ਜੈਪੁਰ ਤੋਂ ਆਏ ਸੰਗਠਨ ਅੱਜ ਬੰਦ ਕਰਨਗੇ। ਅੰਬਾਨੀ ਅਤੇ ਅਡਾਨੀ ਦੇ ਮਾਲ ਉੱਤੇ ਅਸੀਂ ਧਰਨਾ ਦੇਣਗੇ। ਜਿਓ ਸਿਮ ਅਤੇ ਜਿਓ ਫ਼ੋਨ ਦਾ ਬਾਇਕਾਟ ਕੀਤਾ ਗਿਆ ਹੈ। ਹਰਿਆਣਾ ਦੇ ਟੋਲ-ਪਲਾਜ਼ਿਆਂ ਮੁਫ਼ਤ ਕਰਵਾਏ ਜਾਣਗੇ।
15:38 December 12
ਖੇਤੀ ਕਾਨੂੰਨਾਂ ਨਾਲ ਮਿਲਣਗੇ ਨਿਵੇਸ਼ ਦੇ ਨਵੇਂ ਮੌਕੇ: ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਖ਼ਾਫਤ ਹੁੰਦਿਆ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਨਵੀਂਆਂ ਮੰਡੀਆਂ ਮੁਹੱਈਆ ਕਰਵਾਉਣਾ ਅਤੇ ਖੇਤੀ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਲਿਆਉਣਾ ਹੈ।
15:32 December 12
ਸਾਨੂੰ ਐੱਮ.ਐੱਸ.ਪੀ. ਲਿਖਤੀ ਨਹੀਂ ਕਾਨੂੰਨ ਰੂਪੀ ਚਾਹੀਦੀ ਹੈ: ਡੁੰਗਰ ਸਿੰਘ
ਯੂ.ਪੀ ਤੋਂ ਦਿੱਲੀ ਬਾਰਡਰ ਉੱਤੇ ਪਹੁੰਚੇ ਕਿਸਾਨ ਆਗੂ ਡੁੰਗਰ ਸਿੰਘ ਨੇ ਐੱਮ.ਐੱਸ.ਪੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਆਪਣੀਆਂ ਸਾਰੀਆਂ ਉਪਜਾਂ ਜਿਵੇਂ ਕਿ ਆਲੂ, ਗੰਨਾ, ਕਣਕ, ਸਬਜ਼ੀਆਂ ਅਤੇ ਦੁੱਧ ਉੱਤੇ ਐੱਮ.ਐੱਸ.ਪੀ ਚਾਹੁੰਦੇ ਹਾਂ। ਸਾਨੂੰ ਐੱਮ.ਐੱਸ.ਪੀ. ਦੀ ਲਿਖਤੀ ਗਾਰੰਟੀ ਨਹੀਂ, ਬਲਕਿ ਕਾਨੂੰਨ ਦੇ ਰੂਪ ਵਿੱਚ ਐੱਮ.ਐੱਸ.ਪੀ ਚਾਹੀਦੀ ਹੈ।
15:14 December 12
ਐੱਮ.ਐੱਸ.ਪੀ ਗਾਰੰਟੀ ਬਿਲ ਨਾਲ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ: ਵੀ.ਐੱਮ. ਸਿੰਘ
ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਮੁਖੀ ਸਰਦਾਰ ਵੀ.ਐੱਮ ਸਿੰਘ ਨੇ ਕਿਹਾ ਕਿ ਸਾਨੂੰ ਐੱਮ.ਐੱਸ.ਪੀ ਦੀ ਗਾਰੰਟੀ ਚਾਹੀਦੀ ਹੈ। ਸਾਨੂੰ ਸਾਡੀਆਂ ਉਪਜਾਂ ਦੀ ਖ਼ਰੀਦ ਦੀ ਵੀ ਗਾਰੰਟੀ ਚਾਹੀਦੀ ਹੈ। ਜੇ ਤੁਸੀਂ ਐੱਮ.ਐੱਸ.ਪੀ ਗਾਰੰਟੀ ਬਿੱਲ ਲਿਆਉਂਦੇ ਹੋ ਤਾਂ ਇਸ ਦਾ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਵੇਗਾ।
15:08 December 12
ਕਿਸਾਨੀ ਅੰਦੋਲਨ: ਯੂ.ਪੀ ਦੇ ਡਾਫ਼ੀ ਟੋਲ ਪਲਾਜ਼ਾ 'ਤੇ ਪੁਲਿਸ ਬਲ ਤਾਇਨਾਤ
ਉੱਤਰ ਪ੍ਰਦੇਸ਼: ਖੇਤੀ ਕਾਨੂੰਨਾਂ ਦੇ ਵਿਰੋਧ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਵਾਰਾਣਸੀ ਦੇ ਡਾਫੀ ਟੋਲ ਪਲਾਜ਼ਾ ਉੱਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
14:58 December 12
ਸਰਕਾਰ ਕਿਸਾਨਾਂ 'ਚ ਫੁੱਟ ਨਹੀਂ ਪਾ ਸਕਦੀ: ਰਾਊਤ
ਸ਼ਿਵ ਸੈਨਾ ਮੁਖੀ ਸੰਜੇ ਰਾਊਤ ਦਾ ਕਹਿਣਾ ਹੈ ਕਿ ਸਰਕਾਰ ਅੰਦੋਲਨ ਵਿੱਚ ਫੁੱਟ ਨਹੀਂ ਪਾ ਸਕੀ, ਕਿਸਾਨਾਂ ਨੂੰ ਕਦੇ ਖ਼ਾਲਿਸਤਾਨੀ, ਕਦੇ ਪਾਕਿਸਤਾਨੀ ਕਿਹਾ, ਉਹ ਕਿਸਾਨ ਹਨ ਅਤੇ ਪੂਰੇ ਦੇਸ਼ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ।
13:33 December 12
ਦੁਸ਼ਯੰਤ ਚੌਟਾਲਾ ਦੀ ਰਾਜਨਾਥ ਸਿੰਘ ਨਾਲ ਮੀਟਿੰਗ
ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮਿਲੀ ਜਾਣਕਾਰੀ ਮੁਤਾਬਕ, ਇਹ ਖੇਤੀ ਕਾਨੂੰਨਾਂ ਦੇ ਬਾਰੇ ਵਿਚਾਰ ਵਟਾਂਦਰਾ ਕਰਨਗੇ।
11:53 December 12
ਪੀਐਮ ਨੇ ਫੇਰ ਕੀਤੀ ਖੇਤੀ ਕਾਨੂੰਨਾਂ ਦੀ ਪੈਰਵੀ
ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ," ਅਸੀਂ ਖੇਤੀਬਾੜੀ ਸੈਕਟਰ ਅਤੇ ਇਸਦੇ ਨਾਲ ਜੁੜੇ ਹੋਰ ਖੇਤਰਾਂ ਵਿੱਚ ਦੀਵਾਰਾਂ ਨੂੰ ਵੇਖਿਆ। ਇਹ ਖੇਤੀਬਾੜੀ ਢਾਂਚਾ, ਭੋਜਨ ਪ੍ਰਾਸੈਸਿੰਗ, ਸਟੋਰੇਜ ਜਾਂ ਕੋਲਡ ਚੇਨ ਹੋਵੇ, ਸਾਰੀਆਂ ਦੀਵਾਰਾਂ ਅਤੇ ਰੁਕਾਵਟਾਂ ਨੂੰ ਹੁਣ ਹੱਟਾ ਦੇਵੇਗਾ। ਸੁਧਾਰਾਂ ਤੋਂ ਬਾਅਦ, ਕਿਸਾਨਾਂ ਨੂੰ ਨਵੀਂ ਮਾਰਕੀਟ, ਵਿਕਲਪ ਅਤੇ ਤਕਨਾਲੋਜੀ ਦਾ ਵਧੇਰੇ ਲਾਭ ਮਿਲੇਗਾ।"
11:16 December 12
ਰਾਜਸਥਾਨ ਦਾ ਕਾਫਿਲਾ ਦਿੱਲੀ ਨੂੰ ਰਵਾਨਾ
ਆਰ ਐਲ ਪੀ ਦੇ ਨੇਤਾ ਅਤੇ ਨਾਗੌਰ ਤੋਂ ਸੰਸਦ ਹਨੀਮਾਨ ਬੇਨੀਵਾਲ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਦਿੱਲੀ ਵੱਲ ਇੱਕ ਮੁਜ਼ਾਹਰਾ ਮਾਰਚ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ "ਹਜ਼ਾਰਾਂ ਕਿਸਾਨ ਕੋਠਪੁਤਲੀ ਵਿੱਚ ਇਕੱਠੇ ਹੋਣਗੇ ਅਤੇ ਫਿਰ ਅਗਲੀ ਕਾਰਵਾਈ ਦਾ ਫੈਸਲਾ ਕਰਨਗੇ।" ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ।
11:06 December 12
‘ਦੇਸ਼ ਵਿਰੋਧੀ ਅਨਸਰਾਂ’ ਦੇ ਅੰਦੋਲਨ ਵਿੱਚ ਸ਼ਾਮਲ ਹੋਣ ਬਾਰੇ ਬੋਲੇ ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਜਦੋਂ ਪੁੱਛਿਆ ਗਿਆ ਕਿ ਕੀ ‘ਦੇਸ਼ ਵਿਰੋਧੀ ਅਨਸਰ’ ਅੰਦੋਲਨ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕੇਂਦਰੀ ਇੰਟੈਲੀਜੈਂਸ ਨੂੰ ਉਨ੍ਹਾਂ ਨੂੰ ਫੜਨਾ ਚਾਹੀਦਾ ਹੈ। ਜੇ ਪਾਬੰਦੀਸ਼ੁਦਾ ਸੰਗਠਨ ਦੇ ਲੋਕ ਸਾਡੇ ਵਿਚਕਾਰ ਘੁੰਮ ਰਹੇ ਹਨ, ਤਾਂ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਪਾਓ। ਸਾਨੂੰ ਇੱਥੇ ਕੋਈ ਅਜਿਹਾ ਵਿਅਕਤੀ ਨਹੀਂ ਮਿਲਿਆ, ਜੇ ਮਿਲਿਆ ਅਸੀਂ ਉਨ੍ਹਾਂ ਨੂੰ ਭੇਜ ਦੇਵਾਂਗੇ।
10:39 December 12
ਆਗਰਾ 'ਚ ਹਰ ਰੋਜ਼ ਦੀ ਤਰ੍ਹਾਂ ਚੱਲ਼ ਰਹੀ ਆਵਾਜਾਈ
ਆਗਰਾ ਦੇ ਐਸੀਪੀ ਦਾ ਕਹਿਣਾ ਹੈ ਕਿ ਆਗਰਾ 'ਚ 5 ਵੱਡੇ ਟੋਲ ਪਲਾਜ਼ਾ ਹਨ ਤੇ ਇਨ੍ਹਾਂ 'ਚ ਆਮ ਦਿਨਾਂ ਦੀ ਤਰ੍ਹਾਂ ਆਵਾਜਾਈ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕਿਸਾਨਾਂ ਨੇ ਕੋਈ ਟੋਲ ਪਲਾਜ਼ਾ ਰੋਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਟੋਲ ਪਲਾਜ਼ਿਆਂ 'ਤੇ ਨਿਗਰਾਨੀ ਰੱਖ ਰਹੇ ਹਾਂ।
10:25 December 12
ਟੋਲ ਪਲਾਡ਼ਾ ਰਾਤ ਦੇ 12 ਵਜੇ ਦਾ ਬੰਦ: ਟੋਲ ਇੰਚਾਰਜ
ਟੋਲ ਇੰਚਾਰਜ ਰਵੀ ਤਿਵਾਰੀ ਦਾ ਕਹਿਣਾ ਹੈ ਕਿ ਇਹ ਟੋਲ ਰਾਤ ਦੇ 12 ਵਜੇ ਦਾ ਮੁਫ਼ਤ ਕੀਤਾ ਹੋਇਆ ਹੈ। ਕੁੱਝ ਕਿਸਾਨ ਆਏ ਸੀ ਤੇ ਇਹ ਉਨ੍ਹਾਂ ਦੇ ਅੰਦੋਲਨ ਲਈ ਕੀਤਾ ਗਿਆ ਹੈ। ਸਾਨੂੰ ਅਜੇ ਤੱਕ ਕੋਈ ਨਿਰਦੇਸ਼ ਨਹੀਂ ਮਿਲੇ ਕਿ ਇਹ ਕਿੰਨੀ ਦੇਰ ਤੱਕ ਚੱਲ਼ੇਗਾ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਅੱਜ ਦੁਪਿਹਰ ਦੇ 12 ਵਜੇ ਤੱਕ ਮੁਫ਼ਤ ਰਹੇਗਾ।
10:19 December 12
ਹਰਿਆਣਾ ਦੇ ਕਿਸਾਨ ਦਿੱਲੀ ਨੂੰ ਹੋਏ ਰਵਾਨਾ
ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ 'ਚ ਹੋ ਰਹੇ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਪਹੁੰਚ ਰਹੇ ਹਨ। ਰਾਸ਼ਟਰੀ ਰਾਜਧਾਨੀ 'ਚ ਕਿਸਾਨਾਂ ਨੇ ਸੰਘਰਸ਼ ਹੋਰ ਤਿੱਖਾ ਕਰਨ ਦੀ ਗੱਲ ਕਹੀ ਹੈ।
09:48 December 12
ਕਿਸਾਨਾਂ ਨੇ ਹਿਸਾਰ-ਦਿੱਲੀ ਹਾਈਵੇ -9 ਟੋਲ ਪਲਾਜ਼ਾ ਮੁਫਤ ਕਰਵਾਇਆ
ਕਿਸਾਨ ਅੰਦੋਲਨ ਦੇ 17 ਵੇਂ ਦਿਨ ਕਿਸਾਨਾਂ ਨੇ ਸਵੇਰੇ ਹਿਸਾਰ-ਦਿੱਲੀ ਰਾਸ਼ਟਰੀ ਰਾਜਮਾਰਗ -9 ਦੇ ਟੋਲ ਪਲਾਜ਼ਾ ਨੂੰ ਮੁਫਤ ਕਰਵਾ ਦਿੱਤਾ ਹੈ। ਕਿਸਾਨ ਟੋਲ ਪਲਾਜ਼ਾ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਹਰ ਰੋਜ਼ ਹਜ਼ਾਰਾਂ ਵਾਹਨ ਹਿਸਾਰ-ਦਿੱਲੀ ਰਾਸ਼ਟਰੀ ਰਾਜਮਾਰਗ ਤੋਂ ਲੰਘਦੇ ਹਨ। ਨੈਸ਼ਨਲ ਹਾਈਵੇ 9 ਪੰਜਾਬ ਅਤੇ ਰਾਜਸਥਾਨ ਨੂੰ ਦਿੱਲੀ ਨਾਲ ਜੋੜਦਾ ਹੈ। ਸੁਰੱਖਿਆ ਵਿਵਸਥਾ ਦੇ ਕਾਰਨ ਟੋਲ 'ਤੇ ਪੁਲਿਸ ਬਲ ਤਾਇਨਾਤ ਹੈ।
09:18 December 12
ਪੰਜਾਬ ਦੇ ਕਿਸਾਨਾਂ ਨੇ ਘਰੌਂਡਾ ਟੋਲ ਮੁਕਤ ਕਰਵਾਇਆ
ਬੀਤੀ ਰਾਤ ਪੰਜਾਬ ਤੋਂ ਆਏ ਕਿਸਾਨਾਂ ਨੇ ਕਰਨਾਲ-ਪਾਣੀਪਤ ਵਿੱਚ ਘਰੌਂਡਾ ਟੋਲ ਮੁਫਤ ਕੀਤਾ। ਇਸ ਮੌਕੇ ਕਿਸਾਨਾਂ ਨੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਪੁਲਿਸ ਦੀਆਂ ਕਈ ਟੀਮਾਂ ਮੌਕੇ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਵੇਰੇ 9 ਵਜੇ ਪ੍ਰਸ਼ਾਸਨ ਨੂੰ ਇਸ ਟੋਲ ਨੂੰ ਮੁਕਤ ਕਰਨ ਦਾ ਅਲਟੀਮੇਟਮ ਦਿੱਤਾ ਸੀ।
07:53 December 12
ਕਿਸਾਨ ਵੱਲੋਂ ਦਿੱਲੀ-ਜੈਪੁਰ ਹਾਈਵੇ ਕੀਤਾ ਜਾਵੇਗਾ ਜਾਮ
ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਅੰਦੋਲਨ ਦਾ ਅੱਜ 17 ਵਾਂ ਦਿਨ ਹੈ। ਕਿਸਾਨ ਸੰਗਠਨ ਨੇ ਅੱਜ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਨੂੰ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਕਿਸਾਨ ਦੇਸ਼ ਭਰ ਦੇ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ।
ਕਿਸਾਨ ਨੇਤਾਵਾਂ ਨੇ ਬੁੱਧਵਾਰ ਨੂੰ ਸਰਕਾਰ ਵੱਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਦੇ ਪ੍ਰਸਤਾਵ ਨੂੰ ਖਾਰਿਜ ਕੀਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅੱਜ ਸ਼ਨੀਵਾਰ ਯਾਨੀ ਜੈਪੁਰ-ਦਿੱਲੀ ਅਤੇ ਦਿੱਲੀ-ਆਗਰਾ ਐਕਸਪ੍ਰੈੱਸ-ਵੇ ਬੰਦ ਕਰਨਗੇ ਅਤੇ ਅੰਦੋਲਨ ਨੂੰ ਤੇਜ਼ ਕਰਨਗੇ ਅਤੇ 14 ਦਸੰਬਰ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਕਰਨਗੇ।
ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਪ੍ਰਸਤਾਵ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਅਤੇ ਸੰਯੁਕਤ ਕਿਸਾਨ ਕਮੇਟੀ ਨੇ ਬੁੱਧਵਾਰ ਨੂੰ ਆਪਣੀ ਮੀਟਿੰਗ ਵਿੱਚ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।
ਦੱਸ ਦਈਏ ਕਿ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਵਿਚਕਾਰ ਗੱਲਬਾਤ ਦਾ ਛੇਵਾਂ ਦੌਰ ਰੱਦ ਕਰ ਦਿੱਤਾ ਗਿਆ ਸੀ।
ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਮੁਤਾਬਕ 14 ਦਸੰਬਰ ਨੂੰ ਉੱਤਰ ਭਾਰਤ ਦੇ ਸਾਰੇ ਕਿਸਾਨਾਂ ਨੂੰ ‘ਦਿੱਲੀ ਚਲੋ’ ਲਈ ਬੁਲਾਇਆ ਗਿਆ ਹੈ, ਜਦੋਂਕਿ ਦੱਖਣੀ ਭਾਰਤ ਵਿੱਚ ਵਸਦੇ ਕਿਸਾਨਾਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ ਹੈ।
ਕਿਸਾਨ ਨੇਤਾਵਾਂ ਨੇ ਕਿਹਾ ਕਿ 14 ਦਸੰਬਰ ਨੂੰ ਉਹ ਭਾਜਪਾ ਦੇ ਮੰਤਰੀਆਂ, ਪਾਰਟੀ ਦੇ ਜ਼ਿਲ੍ਹਾ ਦਫਤਰਾਂ ਦਾ ਘਿਰਾਓ ਕਰਨਗੇ ਅਤੇ ਪਾਰਟੀ ਨੇਤਾਵਾਂ ਦਾ ਬਾਈਕਾਟ ਕਰਨਗੇ।