ETV Bharat / bharat

ਮੱਧ ਪ੍ਰਦੇਸ਼ ਤੋਂ ਕੈਲਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ 17 ਸ਼ਰਧਾਲੂ ਚੰਬਲ 'ਚ ਰੁੜ੍ਹੇ, 4 ਲਾਸ਼ਾਂ ਬਰਾਮਦ, ਬਚਾਅ ਕਾਰਜ ਜਾਰੀ - ਵੱਡਾ ਹਾਦਸਾ

ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਸਰਹੱਦ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਕਰੌਲੀ ਮਾਤਾ ਦੇ ਮੰਦਰ 'ਚ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਚੰਬਲ ਨਦੀ 'ਚ ਡੁੱਬ ਗਏ। ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ 4 ਲਾਸ਼ਾਂ ਬਰਾਮਦ ਕੀਤੀਆਂ ਹਨ।

17 pilgrims stuck in Chambal, 4 bodies recovered, rescue operation underway
ਮੱਧ ਪ੍ਰਦੇਸ਼ ਤੋਂ ਕੈਲਾ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ 17 ਸ਼ਰਧਾਲੂ ਚੰਬਲ 'ਚ ਰੁੜ੍ਹੇ, 4 ਲਾਸ਼ਾਂ ਬਰਾਮਦ, ਬਚਾਅ ਕਾਰਜ ਜਾਰੀ
author img

By

Published : Mar 18, 2023, 2:21 PM IST

ਮੋਰੇਨਾ/ਕਰੌਲੀ: ਉੱਤਰੀ ਭਾਰਤ ਦੀ ਮਸ਼ਹੂਰ ਕੈਲਾਦੇਵੀ ਦਾ ਲੱਖੀ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਤੋਂ ਪੈਦਲ ਕੈਲਾਦੇਵੀ ਆ ਰਹੇ ਯਾਤਰੀਆਂ ਦਾ ਇੱਕ ਸਮੂਹ ਮੰਦਰਯਾਲ ਦੀ ਚੰਬਲ ਨਦੀ ਵਿੱਚ ਰੁੜ੍ਹ ਗਿਆ। ਮੋਰੇਨਾ ਦੇ ਕਲੈਕਟਰ ਅੰਕਿਤ ਅਸਥਾਨਾ ਨੇ ਤਿੰਨ ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੰਬਲ ਨਦੀ 'ਚ ਕੁੱਲ 17 ਲੋਕ ਵਹਿ ਗਏ, ਜਿਨ੍ਹਾਂ 'ਚੋਂ 10 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, 4 ਲੋਕਾਂ ਦੀਆਂ ਲਾਸ਼ਾਂ ਨੂੰ ਨਦੀ 'ਚੋਂ ਬਾਹਰ ਕੱਢ ਲਿਆ ਗਿਆ ਹੈ। ਬਾਕੀ 3 ਲੋਕ ਲਾਪਤਾ ਹਨ। NDRF ਅਤੇ ਹੋਰ ਟੀਮਾਂ ਉੱਥੇ ਪਹੁੰਚ ਗਈਆਂ ਹਨ, ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਦਰਸ਼ਨਾਂ ਲਈ ਜਾ ਰਹੇ ਸਨ ਸ਼ਰਧਾਲੂ : ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਪਿੰਡ ਸਿਲਾਈਚੌਨ ਦੇ ਵਸਨੀਕ ਕੁਸ਼ਵਾਹਾ ਸਮਾਜ ਦੇ 17 ਲੋਕਾਂ ਦਾ ਇੱਕ ਜਥਾ ਕੈਲਾ ਦੇਵੀ ਦੀ ਯਾਤਰਾ ਲਈ ਜਾ ਰਿਹਾ ਸੀ, ਇਸ ਦੌਰਾਨ ਕਰੌਲੀ ਜ਼ਿਲ੍ਹੇ ਦੀ ਮੰਦਰਿਆਲ ਉਪ ਮੰਡਲ ਵਿੱਚੋਂ ਲੰਘਦੇ ਚੰਬਲ ਦੇ ਰੋਧਾਈ ਘਾਟ ਉੱਤੇ ਪੈਦਲ ਜਾ ਰਿਹਾ ਸੀ, ਪਾਣੀ ਦੇ ਤੇਜ਼ ਵਹਾਅ ਅਤੇ ਪੈਰ ਫਿਸਲਣ ਕਾਰਨ ਸਾਰੇ ਪੈਦਲ ਯਾਤਰੀ ਚੰਬਲ ਨਦੀ ਵਿੱਚ ਰੁੜ੍ਹ ਗਏ।

ਇਹ ਵੀ ਪੜ੍ਹੋ : Harpal Cheema Court Appearance: ਮਾਣਹਾਨੀ ਦੇ ਕੇਸ 'ਚ ਅਦਾਲਤ ਵਿੱਚ ਪੇਸ਼ ਹੋਏ ਕੈਬਨਿਟ ਮੰਤਰੀ ਹਰਪਾਲ ਚੀਮਾ

10 ਲੋਕਾਂ ਨੂੰ ਬਚਾਇਆ ਗਿਆ: ਪੈਦਲ ਚੱਲਣ ਵਾਲਿਆਂ ਦੇ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਅਤੇ ਤੁਰੰਤ 10 ਲੋਕਾਂ ਨੂੰ ਬਾਹਰ ਕੱਢਿਆ ਪਰ ਕੁਝ ਪੈਦਲ ਯਾਤਰੀ ਪਾਣੀ 'ਚ ਰੁੜ੍ਹ ਗਏ। ਇਸ ਤੋਂ ਬਾਅਦ ਮੋਰੇਨਾ ਕਲੈਕਟਰ ਨੇ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕਰੌਲੀ ਕਲੈਕਟਰ ਅੰਕਿਤ ਕੁਮਾਰ ਸਿੰਘ, ਐਸਪੀ ਨਰਾਇਣ ਟੋਂਕਸ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਐਸਡੀਆਰਐਫ ਦੇ ਜਵਾਨ ਵੀ ਮੌਕੇ 'ਤੇ ਪਹੁੰਚ ਗਏ ਹਨ। ਫਿਲਹਾਲ 3 ਲੋਕਾਂ ਲਈ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ, ਭਰਤਪੁਰ ਤੋਂ ਮੰਦਰਿਆਲ ਲਈ 2 ਐਸਡੀਆਰਐਫ ਟੀਮਾਂ ਭੇਜੀਆਂ ਗਈਆਂ ਹਨ, ਜੋ ਲਾਪਤਾ ਲੋਕਾਂ ਨੂੰ ਲੱਭਣ ਵਿੱਚ ਮਦਦ ਕਰਨਗੀਆਂ।

ਇਹ ਵੀ ਪੜ੍ਹੋ : Amritpal arrested by the police: ਅੰਮ੍ਰਿਤਪਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ !

ਕੈਲਾ ਦੇਵੀ 'ਤੇ ਲੱਗਦਾ ਹੈ ਲੱਖੀ ਮੇਲਾ: ਹਰ ਸਾਲ ਚੇਤ ਦੇ ਨਰਾਤਿਆਂ ਤੋਂ ਪਹਿਲਾਂ ਕਰੌਲੀ ਦੇ ਪ੍ਰਸਿੱਧ ਮੰਦਰ ਕੈਲਾ ਦੇਵੀ 'ਚ ਲੱਖੀ ਮੇਲਾ ਲੱਗਦਾ ਹੈ। ਜਿਸ ਵਿੱਚ ਪੂਰੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਤੋਂ ਵੀ ਸ਼ਰਧਾਲੂ ਪਹੁੰਚਦੇ ਹਨ। ਇਨ੍ਹਾਂ ਵਿੱਚ ਪੈਦਲ ਚੱਲਣ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ। ਇਸ ਵਾਰ ਇਹ ਮੇਲਾ 19 ਮਾਰਚ ਦਿਨ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਲਈ ਸ਼ਰਧਾਲੂ ਕੈਲਾਦੇਵੀ ਪਹੁੰਚਣੇ ਸ਼ੁਰੂ ਹੋ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.