ETV Bharat / bharat

ਸ਼ਰਧਾ ਕਤਲ ਕੇਸ: ਆਫਤਾਬ ਦੇ ਦੋ ਹਮਲਾਵਰਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ, ਤਿੰਨ ਦੀ ਤਲਾਸ਼ ਜਾਰੀ

author img

By

Published : Nov 29, 2022, 4:05 PM IST

ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਉੱਤੇ (Attack on Shraddha murder accused Aftab) ਹਮਲੇ ਦੇ ਮਾਮਲੇ ਵਿੱਚ ਫੜ੍ਹੇ ਗਏ ਹਮਲਾਵਰਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ (Judicial custody for 14 days) ਵਿੱਚ ਭੇਜ ਦਿੱਤਾ ਗਿਆ ਹੈ। ਹਮਲਾਵਰਾਂ ਨੂੰ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

14 DAYS JUDICIAL CUSTODY FOR AFTAB ATTACKERS IN DELHI
ਸ਼ਰਧਾ ਕਤਲ ਕੇਸ: ਆਫਤਾਬ ਦੇ ਦੋ ਹਮਲਾਵਰਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ, ਤਿੰਨ ਦੀ ਤਲਾਸ਼ ਜਾਰੀ

ਨਵੀਂ ਦਿੱਲੀ: ਸ਼ਰਧਾ ਕਤਲ ਕਾਂਡ ਦੇ ਮੁਲਜ਼ਮਾਂ ਉੱਤੇ ਹਮਲਾ ਕਰਨ ਵਾਲਿਆਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ (Judicial custody for 14 days) ਭੇਜ ਦਿੱਤਾ ਗਿਆ ਹੈ। ਸੋਮਵਾਰ ਸ਼ਾਮ ਆਫਤਾਬ ਨੂੰ ਐੱਸਐੱਫਐੱਲ ਦਫ਼ਤਰ ਦੇ ਬਾਹਰ ਲੈ ਕੇ ਆਉਂਦੇ ਸਮੇਂ ਉਸ ਉੱਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਪੁਲੀਸ ਨੇ ਪੰਜ ਹਮਲਾਵਰਾਂ ਵਿੱਚੋਂ ਦੋ ਨੂੰ ਮੌਕੇ ਤੋਂ ਗ੍ਰਿਫ਼ਤਾਰ (Two were arrested on the spot) ਕਰ ਲਿਆ। ਮੰਗਲਵਾਰ ਸਵੇਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋਸ਼ੀ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜ ਨੌਜਵਾਨ ਗੁੜਗਾਓਂ ਤੋਂ ਦਿੱਲੀ ਸਥਿਤ ਰੋਹਿਣੀ ਐਫਐਸਐਲ ਦਫ਼ਤਰ ਦੇ ਬਾਹਰ ਹਮਲਾ ਕਰਨ ਲਈ ਆਏ ਸਨ।

ਪੋਲੀਗ੍ਰਾਫ਼ ਟੈਸਟ: ਸ਼ਰਧਾ ਵਾਕਰ ਕਤਲ ਕਾਂਡ (Shraddha Walker murder case) ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੂੰ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਪੋਲੀਗ੍ਰਾਫ਼ ਟੈਸਟ ਲਈ ਐਫਐਸਐਲ ਦਫ਼ਤਰ ਲਿਆਂਦਾ ਗਿਆ। ਇਸ ਦੌਰਾਨ ਐਫਐਸਐਲ ਦਫ਼ਤਰ ਦੇ ਬਾਹਰ ਬੀਐਸਐਫ ਦੇ ਜਵਾਨ ਵੀ ਤਾਇਨਾਤ ਵੇਖੇ ਗਏ।

ਪੁਲਸ ਵੈਨ ਉੱਤੇ ਹਮਲਾ: ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਆਫਤਾਬ ਨੂੰ ਲੈ ਕੇ ਜਾ ਰਹੀ ਪੁਲਿਸ ਵੈਨ ਉੱਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਮੰਗਲਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ (Judicial custody for 14 days) ਵਿੱਚ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਸ ਵੈਨ ਉੱਤੇ ਹਮਲਾ (Attack on police van) ਕਰਨ ਵਾਲੇ ਨੌਜਵਾਨ ਗੁੜਗਾਓਂ ਤੋਂ ਦਿੱਲੀ ਆਏ ਸਨ। ਪੁਲਿਸ ਹੋਰ ਤਿੰਨ ਹਮਲਾਵਰਾਂ ਦੀ ਵੀ ਭਾਲ ਕਰ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਹਿੰਦੂ ਸੈਨਾ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਨਾਸਿਕ: ਨਾਬਾਲਗ ਕੁੜੀਆਂ ਦੇ ਨਹਾਉਣ ਦੀਆਂ ਵੀਡੀਓ ਬਣਾਉਂਦਾ ਸੀ ਆਸ਼ਰਮ ਦਾ ਸੰਚਾਲਕ

ਸੋਮਵਾਰ ਨੂੰ ਦੋਸ਼ੀ ਆਫਤਾਬ ਨੂੰ ਲੈ ਕੇ ਜਾ ਰਹੀ ਪੁਲਸ ਵੈਨ ਉੱਤੇ ਹਮਲਾ ਕਰਨ ਵਾਲੇ ਲੋਕਾਂ ਨੇ ਕਿਹਾ ਸੀ, 'ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਅਸੀਂ ਉਸ ਨੂੰ ਨਹੀਂ ਬਖਸ਼ਾਂਗੇ'। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸ਼ਰਧਾ ਨੂੰ 35 ਟੁਕੜਿਆਂ ਵਿੱਚ ਕੱਟਿਆ ਗਿਆ ਸੀ, ਉਸੇ ਤਰ੍ਹਾਂ ਆਫਤਾਬ ਨੂੰ 70 ਟੁਕੜਿਆਂ ਵਿੱਚ ਕੱਟਿਆ (Aftab will be cut into 70 pieces) ਜਾਵੇਗਾ। ਪੁਲਸ ਨੇ ਸੋਮਵਾਰ ਨੂੰ 2 ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਕੀ 3 ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਸ ਵੈਨ ਉੱਤੇ ਹਮਲਾ ਕਰਨ ਸਮੇਂ ਹਮਲਾਵਰ ਪਿਛਲੇ ਗੇਟ ਨੂੰ ਖੋਲ ਕੇ ਆਫਤਾਬ ਉੱਤੇ ਹਮਲਾ ਕਰਨ ਆਏ ਸਨ ਪਰ ਆਫਤਾਬ ਸੁਰੱਖਿਆ ਹੇਠ ਪੁਲਸ ਵੈਨ ਦੇ ਅੰਦਰ ਮੌਜੂਦ ਸੀ, ਜਿਸ ਕਾਰਨ ਉਸ ਦੀ ਜਾਨ ਬਚ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.