ਰੇਵਾੜੀ: ਜਿਲ੍ਹੇ ਦੀ ਕੋਵਿਡ ਜੇਲ੍ਹ ਚੋਂ 13 ਕੈਦੀ ਫਰਾਰ ਹੋ ਗਏ ਹਨ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗੰਭੀਰ ਧਾਰਾਵਾਂ ਦੇ ਚੱਲਦੇ ਜੇਲ੍ਹ ਚ ਬੰਦ ਕੀਤਾ ਗਿਆ ਸੀ। 13 ਕੈਦੀਆਂ ਦੇ ਅਚਾਨਕ ਫਰਾਰ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਚ ਹੜਕੰਪ ਮਚ ਗਿਆ ਹੈ।
ਜਾਣਕਾਰੀ ਮੁਤਾਬਿਕ ਕੋਵਿਜ-19 ਜੇਲ੍ਹ ਤੋਂ 13 ਕੈਦੀ ਫਰਾਰ ਹੋਏ ਹਨ। ਮੁਲਜ਼ਮਾਂ ਨੇ ਗ੍ਰਿਲ ਕੱਟ ਕੇ ਉਸਤੋਂ ਬਾਅਦ ਚਾਦਰਾਂ ਦੀ ਰੱਸੀ ਬਣਾ ਕੇ ਥੱਲੇ ਲਟਕ ਗਏ ਅਤੇ ਮੌਕਾ ਦੇਖਦੇ ਹੀ ਫਰਾਰ ਹੋ ਗਏ।
ਦੱਸ ਦਈਏ ਕਿ ਜਿਲ੍ਹੇ ਦੇ ਫਿਦੇੜੀ ’ਚ ਨਵੀਂ ਜੇਲ੍ਹ ਬਣਾਈ ਗਈ ਹੈ। ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਫਿਦੇੜੀ ਜੇਲ੍ਹ ਨੂੰ ਕਰੀਬ ਹਫਤੇ ਭਰ ਤੋਂ ਪਹਿਲਾਂ ਹੀ ਪ੍ਰਦੇਸ਼ ਦੀ ਕੋਵਿਡ ਜੇਲ੍ਹ ਬਣਾਇਆ ਗਿਆ ਸੀ। ਇਸ ਜੇਲ੍ਹ ਚ ਸੂਬੇ ਭਰ ਦੀ ਜੇਲ੍ਹਾਂ ਚ ਸ਼ਿਫਟ ਕਰਕੇ ਕਰੀਬ 450 ਕੋਵਿਡ ਮਹਾਂਮਾਰੀ ਕੈਦੀਆਂ ਨੂੰ ਰੱਖਿਆ ਗਿਆ ਸੀ।
ਸ਼ਨੀਵਾਰ ਦੀ ਰਾਤ ਨੂੰ ਇੱਕ ਹੀ ਬੈਰਕ ’ਚ ਬੰਦ 13 ਕੈਦੀ ਗ੍ਰਿਲ ਕੱਟ ਕੇ ਬਾਹਰ ਨਿਕਲ ਗਏ ਅਤੇ ਚਾਦਰ ਦੀ ਰੱਸੀ ਬਣਾ ਕੇ ਜੇਲ੍ਹ ਦੀ ਕੱਧ ਟੱਪ ਕੇ ਫਰਾਰ ਹੋ ਗਏ। ਫਰਾਰ ਹੋਏ ਸਾਰੇ ਕੈਦੀ ਗੰਭੀਰ ਧਾਰਾਵਾਂ ਦੇ ਤਹਿਤ ਜੇਲ੍ਹ ਚ ਬੰਦ ਸੀ। ਸਵੇਰ ਕੈਦੀਆਂ ਦੀ ਗਿਣਤੀ ਕਰਨ ਦੇ ਦੌਰਾਨ 13 ਕੈਦੀ ਫਰਾਰ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਇਸਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਚ ਹੜਕੰਪ ਮਚ ਗਿਆ।
ਇਹ ਵੀ ਪੜੋ: ਕੋਰੋਨਾ ਦੀ ਦੂਜੀ ਲਹਿਰ ਮੋਦੀ ਸਰਕਾਰ ਦੀ ਨੀਤੀ ਤੇ ਗਲਤ ਪਲਾਨਿੰਗ ਦਾ ਨਤੀਜਾ-ਲੈਨਸੈਂਟ ਦੀ ਰਿਪੋਰਟ
ਪੁਲਿਸ ਦੀ ਟੀਮ ਵੱਲੋਂ ਜਿਲ੍ਹਾ ਭਰ ਚ ਫਰਾਰ ਕੈਦੀਆਂ ਦੀ ਭਾਲ ਚ ਜੁੱਟ ਗਈ ਹੈ। ਨੇੜੇ ਦੇ ਪਿੰਡਾਂ ਚ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਸਾਰੇ ਇਸ ਮਾਮਲੇ ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਪਰ ਟੀਮਾਂ ਬਣਾ ਕੇ ਫਰਾਰ ਕੈਦੀਆਂ ਦੀ ਭਾਲ ਕੀਤੀ ਜਾ ਰਹੀ ਹੈ।