ETV Bharat / bharat

ਨੋਇਡਾ ਦੇ ਖੇਤਾਨ ਸਕੂਲ 'ਚ ਹੋਇਆ ਕੋਰੋਨਾ ਧਮਾਕਾ, 13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ - tested positive for corona

ਨੋਇਡਾ ਦੇ ਖੇਤਾਨ ਸਕੂਲ 'ਚ 13 ਬੱਚੇ ਅਤੇ ਤਿੰਨ ਅਧਿਆਪਕ ਕੋਰੋਨਾ ਪਾਜ਼ੀਟਿਵ ਪਾਏ (13 children and three teachers tested positive) ਜਾਣ ਦੀ ਸੂਚਨਾ ਤੋਂ ਬਾਅਦ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ। ਅਧਿਕਾਰੀ ਸਕੂਲ ਪੁੱਜੇ ਪਰ ਉਦੋਂ ਤੱਕ ਸਕੂਲ ਵਿੱਚ ਛੁੱਟੀ ਹੋ ​​ਚੁੱਕੀ ਸੀ।

13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ
13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ
author img

By

Published : Apr 12, 2022, 7:17 AM IST

ਨਵੀਂ ਦਿੱਲੀ/ਨੋਇਡਾ: ਕੋਰੋਨਾ ’ਤੇ ਠੱਲ ਪੈਣ ਤੋਂ ਬਾਅਦ ਇੱਕ ਵਾਰ ਫੇਰ ਸਕੂਲਾਂ ਵਿੱਚ ਕੋਰੋਨਾ ਪੈਰ ਪਸਾਰ ਰਿਹਾ ਹੈ। ਨੋਇਡਾ ਦੇ ਇੱਕ ਨਿੱਜੀ ਸਕੂਲ 'ਚ ਕੋਰੋਨਾ ਧਮਾਕਾ ਹੋਇਆ ਹੈ ਜਿੱਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ 16 ਕੋਰੋਨਾ ਦੇ ਮਾਮਲੇ ਸਾਹਮਣੇ (13 children and three teachers tested positive) ਆਏ ਹਨ। ਕਈ ਦਿਨਾਂ ਬਾਅਦ ਇਕ ਥਾਂ 'ਤੇ ਇੰਨੀ ਵੱਡੀ ਗਿਣਤੀ 'ਚ ਕੋਰੋਨਾ ਸੰਕਰਮਿਤ ਮਿਲਣ ਤੋਂ ਬਾਅਦ ਨੋਇਡਾ 'ਚ ਹੜਕੰਪ ਮਚ ਗਿਆ ਹੈ ਤੇ ਸਿਹਤ ਵਿਭਾਗ ਦੇ ਹੱਥ ਪੈਰ ਫੁੱਲ ਗਏ ਹਨ।

ਇਹ ਵੀ ਪੜੋ: ਮੁੱਖ ਮੰਤਰੀ ਭਗਵੰਤ ਮਾਨ ਅੱਜ ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ

ਮਾਮਲਾ ਨੋਇਡਾ ਦੇ ਸੈਕਟਰ 40 ਸਥਿਤ ਖੇਤਾਨ ਪਬਲਿਕ ਸਕੂਲ ਦਾ ਹੈ। ਸਕੂਲ ਪ੍ਰਬੰਧਨ ਨੇ ਸਿਹਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਕਿਹਾ ਕਿ ਬੱਚਾ ਅਤੇ ਅਧਿਆਪਕ ਦੋਵੇਂ ਸੰਕਰਮਿਤ ਪਾਏ ਗਏ ਹਨ। ਖੇਤਾਨ ਸਕੂਲ 'ਚ ਕੋਰੋਨਾ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਸਿਹਤ ਵਿਭਾਗ ਸਕੂਲ ਬੰਦ ਹੋਣ ਦਾ ਹਵਾਲਾ ਦੇ ਕੇ ਟਾਲ-ਮਟੋਲ ਕਰਦਾ ਨਜ਼ਰ ਆ ਰਿਹਾ ਹੈ। ਵੱਖ-ਵੱਖ ਜਮਾਤਾਂ ਦੇ 13 ਬੱਚੇ ਅਤੇ ਤਿੰਨ ਅਧਿਆਪਕ ਕੋਰੋਨਾ ਸੰਕਰਮਿਤ ਹੋਏ ਹਨ। ਕੁੱਲ 16 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਹਤਿਆਤ ਵਜੋਂ ਸਕੂਲ ਪ੍ਰਬੰਧਕਾਂ ਨੇ ਸਕੂਲ ਬੰਦ ਕਰ ਦਿੱਤਾ ਹੈ।

13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ
13 ਬੱਚੇ ਅਤੇ ਤਿੰਨ ਅਧਿਆਪਕ ਪਾਜ਼ੀਟਿਵ

ਸਕੂਲ 'ਚ ਕੋਰੋਨਾ ਪਾਜ਼ੀਟਿਵ ਹੋਣ ਦੀ ਸੂਚਨਾ 'ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਕੂਲ ਨੇ 6ਵੀਂ, 9ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਦਿੱਤੀ ਹੈ। ਪੁਸ਼ਟੀਕਰਨ ਅਤੇ ਸੰਪਰਕ ਟਰੇਸਿੰਗ ਲਈ ਕੋਈ ਵਿਦਿਆਰਥੀ ਉਪਲਬਧ ਨਹੀਂ ਹੈ। ਇਸ 'ਤੇ ਕੰਮ ਕਰ ਰਿਹਾ ਹੈ। ਸਕੂਲ ਪ੍ਰਬੰਧਕਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ ਕਿ ਬੱਚਿਆਂ ਦੇ ਨਾਂ ਕੀ ਹਨ ਅਤੇ ਉਹ ਕਿੱਥੇ ਰਹਿ ਰਹੇ ਹਨ।

ਇਹ ਵੀ ਪੜੋ: ਵਾਅਦਿਆਂ ਨੂੰ ਪੂਰਾ ਕਰਨ ਲਈ ਹੁਣ ਭਗਵੰਤ ਮਾਨ ਸਰਕਾਰ ਨੇ ਲੋਕਾਂ ਤੋਂ ਮੰਗਿਆ ਸਮਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.