ਗੁਜਰਾਤ: ਗਿਰ ਸੈਂਚਰੀ ਦੇ 18 ਸ਼ੇਰਾਂ ਦੇ ਤੌਕਤੇ ਤੂਫਾਨ ਦੌਰਾਨ ਗੁੰਮ ਹੋਣ ਦੀ ਅਫਵਾਹ ਦਾ ਸੂਬੇ ਦੇ ਜੰਗਲਾਤ ਵਿਭਾਗ ਨੇ ਖੰਡਨ ਕੀਤਾ ਹੈ।ਇਸ ਮਾਮਲੇ ਚ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਕਈ ਸ਼ੇਰ ਸੜਕ ਪਾਰ ਕਰਦੇ ਦਿਖਾਈ ਦੇ ਰਹੇ ਹਨ।ਇਸ ਦੇ ਨਾਲ ਹੀ ਵਿਭਾਗ ਦੇ ਦੱਸਿਆ ਕਿ ਸਾਰੇ ਦੇ ਸਾਰੇ ਸ਼ੇਰ ਸੁਰੱਖਿਅਤ ਹਨ।
ਜੰਗਲਾਤ ਵਿਭਾਗ ਨੇ ਦੱਸਿਆ ਕਿ ਸ਼ੇਰਾਂ ਦੇ ਗੁੰਮ ਹੋਣ ਦੀ ਅਫਵਾਹ ਫੈਲਾਈ ਗਈ ਸੀ।ਜੰਗਲਾਤ ਵਿਭਾਗ ਨੇ ਇੱਕ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਸੌਰਾਸ਼ਟਰ ਖੇਤਰ ਵਿੱਚ ਮੰਗਰੋਲ ਅਤੇ ਤਲਾਜਾ ਦੇ ਵਿਚਕਾਰ ਸਮੁੰਦਰੀ ਤੱਟ ਦੇ ਕੋਲ ਕੋਈ ਸ਼ੇਰ ਗੁੰਮ ਨਹੀਂ ਹੋਇਆ ਸੀ ਅਤੇ ਨਾ ਹੀ ਕਿਸੇ ਸ਼ੇਰ ਦੀ ਮੌਤ ਹੋਈ ਸੀ। ਸੂਬਾ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਵੀ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਕਈ ਸ਼ੇਰ ਜਾਂਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜੋ:ਚੱਕਰਵਾਤ ਤੌਕਤੇ: ਨੌ ਸੈਨਾ ਨੇ ਤੂਫਾਨ 'ਚ ਫਸੇ ਬੈਰਾਜ ਪੀ 305 'ਤੇ ਸਵਾਰ 146 ਲੋਕਾਂ ਨੂੰ ਬਚਾਇਆ