ਸ਼ਿਮਲਾ: 14 ਅਗਸਤ ਨੂੰ ਰਾਜਧਾਨੀ ਸ਼ਿਮਲਾ ਦੇ ਸਮਰਹਿੱਲ ਸ਼ਿਵ ਬਾਵੜੀ ਵਿਖੇ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੀਤੀ ਸ਼ਾਮ ਬਚਾਅ ਕਾਰਜਾਂ 'ਚ 8 ਲਾਸ਼ਾਂ ਮਿਲੀਆਂ ਸਨ। ਇਸ ਦੇ ਨਾਲ ਹੀ ਅੱਜ ਫਿਰ ਤੋਂ ਸ਼ੁਰੂ ਹੋਏ ਬਚਾਅ ਕਾਰਜ ਵਿਚ 2 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਕਈ ਲੋਕਾਂ ਦੇ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮਲਬੇ ਵਿੱਚ ਫਸੇ ਲੋਕਾਂ ਦੇ ਬਚਣ ਦੀ ਉਮੀਦ ਘੱਟਦੀ ਜਾ ਰਹੀ ਹੈ।
ਸਾਵਣ ਦੇ ਸੋਮਵਾਰ ਦੀ ਪੂਜਾ ਲਈ ਮੰਦਰ ਆਏ ਸੀ ਲੋਕ: ਜ਼ਿਕਰਯੋਗ ਹੈ ਕਿ ਸਾਵਣ ਦੇ ਆਖਰੀ ਸੋਮਵਾਰ 14 ਅਗਸਤ ਨੂੰ ਲੋਕ ਸਵੇਰ ਤੋਂ ਹੀ ਪੂਜਾ ਕਰਨ ਲਈ ਸਮਰਹਿੱਲ ਦੇ ਸ਼ਿਵ ਬਾਵੜੀ ਮੰਦਰ ਪਹੁੰਚੇ ਸਨ। ਇਸ ਦੌਰਾਨ ਸਵੇਰੇ 7:15 ਵਜੇ ਅਚਾਨਕ ਜ਼ਮੀਨ ਖਿਸਕ ਗਈ, ਜਿਸ ਨਾਲ ਮੰਦਰ ਢਹਿ ਗਿਆ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬੇ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਦਕਿ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਮੰਦਰ 'ਚ ਪੂਜਾ ਹੋਣ ਕਾਰਨ ਜਿਆਦਾ ਸੀ ਸ਼ਰਧਾਲੂ: ਬੀਤੇ ਕੱਲ੍ਹ ਸਾਵਣ ਸੋਮਵਾਰ ਹੋਣ ਕਾਰਨ ਸਵੇਰੇ 6:30 ਵਜੇ ਤੋਂ ਹੀ ਮੰਦਰ 'ਚ ਪੂਜਾ ਅਰਚਨਾ ਕਰਨ ਲਈ ਲੋਕਾਂ ਦੀ ਭੀੜ ਸ਼ੁਰੂ ਹੋ ਗਈ। ਮੰਦਰ 'ਚ ਪੁਜਾਰੀ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ। ਸਥਾਨਕ ਲੋਕਾਂ ਮੁਤਾਬਕ ਆਸਪਾਸ ਦੇ ਕਈ ਬੱਚੇ ਵੀ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਰ ਗਏ ਸਨ।
- Independence Day 2023: ਪੀਐੱਮ ਮੋਦੀ ਨੇ ਲਾਲ ਕਿਲ੍ਹੇ ਤੋਂ ਮਣੀਪੁਰ ਹਿੰਸਾ 'ਤੇ ਦਿੱਤਾ ਵੱਡਾ ਬਿਆਨ
- Independence Day 2023: ਪੀਐਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ - ਦੇਸ਼ਵਾਸੀਆਂ ਨੂੰ ਕਿਹਾ ਪਰਿਵਾਰਿਕ ਮੈਂਬਰ
- Independence Day 2023: ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਇਆ ਕੌਮੀ ਝੰਡਾ, ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਮਲਬਾ 'ਚ ਰੁੜੇ ਕਈ ਲੋਕ: ਜ਼ਿਕਰਯੋਗ ਹੈ ਕਿ ਸਾਵਣ ਦੇ ਹਰ ਸੋਮਵਾਰ ਸਵੇਰ ਤੋਂ ਹੀ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮੰਦਰ ਵਿੱਚ ਪੁਜਾਰੀ ਸਮੇਤ 25 ਤੋਂ 30 ਲੋਕ ਮੌਜੂਦ ਸਨ। ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਮੰਦਰ ਸਮੇਤ ਆਸਪਾਸ ਦਾ ਪੂਰਾ ਇਲਾਕਾ ਮਲਬੇ ਹੇਠਾਂ ਦੱਬ ਗਿਆ। ਸਮਰਹਿੱਲ ਰੇਲਵੇ ਲਾਈਨ ਤੋਂ ਧਮਾਕੇ ਨਾਲ ਵਹਿਣ ਵਾਲਾ ਇਹ ਮਲਬਾ ਮੰਦਿਰ ਤੋਂ ਲੰਘ ਕੇ ਨਾਲੇ ਦੇ ਹੇਠਲੇ ਪਾਸੇ ਜਾ ਪਹੁੰਚਿਆ। ਕਈ ਲੋਕ ਮਲਬੇ ਨਾਲ ਹੇਠਾਂ ਡਰੇਨ ਤੱਕ ਪਹੁੰਚ ਗਏ ਸਨ। ਨਾਲੇ ਵਿੱਚੋਂ ਕੁਝ ਲਾਸ਼ਾਂ ਵੀ ਬਰਾਮਦ ਹੋਈਆਂ ਹਨ।