ਅੰਮ੍ਰਿਤਸਰ: ਇਕ ਵਾਰ ਮੁੜ ਭਾਰਤ-ਪਾਕਿਸਤਾਨ ਸਰਹੱਦ ਉੱਤੇ ਪਾਕਿ ਡਰੋਨ ਦੀ ਹਲਚਲ ਹੋਈ ਤਾਂ ਜਵਾਨਾਂ ਦੀ ਮੁਸਤੈਦੀ ਨੇ ਉਸ ਨੂੰ ਢੇਰ ਕਰ ਦਿੱਤਾ। ਦਿਹਾਤੀ ਦੇ ਥਾਣਾ ਭਿੰਡੀ ਸੈਦਾ ਅਧੀਨ ਆਉਂਦੀ ਬੀਓਪੀ ਸ਼ੇਰਪੁਰ ਉੱਤੇ ਦੇਰ ਰਾਤ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਸੁਣਾਈ ਦਿੱਤੀ ਜਿਸ ਤੋਂ ਬਾਅਦ ਤੁਰੰਤ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਵੱਲ ਫਾਇਰਿੰਗ ਕਰਕੇ ਉਸ ਨੂੰ ਹੇਠਾਂ ਸੁੱਟਿਆ ਗਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਨੂੰ ਬਰਾਮਦ ਕੀਤਾ ਗਿਆ। ਅਕਸਰ ਹੀ ਗੁਆਂਢੀ ਮੁਲਕ ਤੋਂ ਨਸ਼ਾ ਤਸਕਰਾਂ ਵਲੋਂ ਡਰੋਨ ਰਾਹੀਂ ਭਾਰਤੀ ਸਰਹੱਦ 'ਤੇ ਘੁਸਪੈਠ ਕੀਤੀ ਜਾਂਦੀ ਹੈ, ਜਿਸ ਲਈ ਜਵਾਨ ਅਕਸਰ ਮੁਸਤੈਦੀ ਵਰਤਦੇ ਹਨ।
ਭਾਰਤੀ ਸਰਹੱਦ ਤੋਂ ਪਾਕਿਸਤਾਨੀ ਡਰੋਨ ਬਰਾਮਦ, ਜਵਾਨਾਂ ਨੇ ਹਲਚਲ ਸੁਣਨ ਉੱਤੇ ਕੀਤਾ ਢੇਰ
Published : Jun 7, 2024, 12:27 PM IST