ਫਰੀਦਕੋਟ ਜੇਲ੍ਹ ਵਿੱਚ ਬੰਦ ਦੋ ਪਾਕਿਸਤਾਨ ਦੇ ਨੌਜਵਾਨ ਹੋਏ ਰਿਹਾਅ, ਗਲਤੀ ਨਾਲ ਹੋਏ ਸਨ ਭਾਰਤ ਦੀ ਸਰਹੱਦ ਵਿੱਚ ਦਾਖ਼ਲ - Attari Wagah Border - ATTARI WAGAH BORDER
🎬 Watch Now: Feature Video
Published : Mar 28, 2024, 9:51 PM IST
ਅੰਮ੍ਰਿਤਸਰ: ਅੰਮ੍ਰਿਤਸਰ ਅੱਜ ਅਟਾਰੀ ਵਾਹਗਾ ਬਾਰਡਰ ਦੇ ਰਾਹੀਂ ਦੋ ਨਾਬਾਲਗ ਪਾਕਿਸਤਾਨੀ ਨੌਜਵਾਨਾਂ ਨੂੰ ਭਾਰਤ ਸਰਕਾਰ ਵੱਲੋਂ ਰਿਹਾ ਕੀਤਾ ਗਿਆ। ਇਹ ਦੋਵੇਂ ਫਰੀਦਕੋਟ ਜੁਵੇਨਾਈਲ ਹੋਮ ਜੇਲ 'ਚ ਬੰਦ ਸਨ। ਨੌਜਵਾਨ ਅੱਜ ਅਟਾਰੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਏ। ਇਸ ਮੌਕੇ ਮੌਕੇ ਤੇ ਇਨ੍ਹਾਂ ਦੇ ਨਾਲ ਫਰੀਦਕੋਟ ਤੋਂ ਪਹੁੰਚੇ ਸੀਜੀਐਮ ਜੀਤ ਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਵੇਂ ਨੌਜਵਾਨ ਤਰਨ ਤਾਰਨ ਤੇ ਖੇਮਕਰਨ ਇਲਾਕੇ ਦੇ ਵਿੱਚ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋਏ ਸਨ। ਇਨ੍ਹਾਂ ਦੇ ਕਹਿਣ ਦੇ ਮੁਤਾਬਿਕ ਇਹ ਆਪਣੇ ਵਤਨ ਪਾਕਿਸਤਾਨ ਮੇਲਾ ਵੇਖਣ ਲਈ ਆਏ ਸਨ ਤੇ ਉੱਥੋਂ ਹੀ ਇਹ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖ਼ਲ ਹੋ ਗਏ। ਜਿਸ ਦੇ ਚੱਲਦੇ ਭਾਰਤ ਦੇ ਬੀ ਐਸ ਐਫ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਜਿੱਥੇ ਇਨ੍ਹਾਂ ਨੂੰ ਸਜਾ ਹੋਈ ਤੇ ਅੱਜ ਇਹ ਆਪਣੀ ਸਜਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 2022 ਦੇ ਵਿੱਚ ਇਹ ਭਾਰਤ ਦੀ ਸਰਹੱਦ ਚ ਦਾਖ਼ਲ ਹੋਏ ਸਨ ਇਹ ਦੋਵੇਂ ਨਾਬਾਲਗ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਬਹੁਤ ਖੁਸ਼ੀ ਦੀ ਗੱਲ ਹੈ ਇਹ ਪਾਕਿਸਤਾਨ ਜਾ ਕੇ ਆਪਣੇ ਮਾਂ ਬਾਪ ਨੂੰ ਮਿਲਣਗੇ।