ਪੁਲਿਸ ਦੀ ਵਰਦੀ ਸਣੇ ਦੋ ਫਰਜ਼ੀ ਏਐਸਆਈ ਗ੍ਰਿਫਤਾਰ, ਜੰਗਲਾਤ ਮਹਿਕਮੇ ਵਿੱਚ ਨੌਕਰੀ ਦਵਾਉਣ ਦੇ ਨਾਂ 'ਤੇ ਮਾਰ ਰਹੇ ਸਨ ਲੋਕਾਂ ਨਾਲ ਠੱਗੀਆਂ - Two fake ASI arreste - TWO FAKE ASI ARRESTE
🎬 Watch Now: Feature Video
Published : Apr 9, 2024, 12:12 PM IST
ਬਠਿੰਡਾ ਪੁਲਿਸ ਨੇ ਜੰਗਲਾਤ ਵਿਭਾਗ ਦੇ ਦੋ ਫਰਜ਼ੀ ASI ਰੈਂਕ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਲੋਕਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਕੇ ਆਪਣਾ ਸ਼ਿਕਾਰ ਬਣਾਉਂਦੇ ਸਨ।ਗ੍ਰਿਫਤਾਰ ਕੀਤੇ ਗਏ ਵਿਅਕਤੀ ਰਾਜਸਥਾਨ ਅਤੇ ਹਰਿਆਣਾ ਦੇ ਵਸਨੀਕ ਹਨ। ਇਸ ਸਬੰਧੀ ਡੀਐਸਪੀ ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਕਤ ਦੋਵੇਂ ਵਿਅਕਤੀ ਬਠਿੰਡਾ ਦੀ ਖੇਤਾ ਸਿੰਘ ਬਸਤੀ 'ਚ ਨਜ਼ਰ ਆ ਰਹੇ ਸਨ, ਜਿਸ ਤੋਂ ਬਾਅਦ ਜਦੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਗਈ ਤਾਂ ਅਸਲੀਅਤ ਸਾਹਮਣੇ ਆਈ ਤਾਂ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਦੋਨਾਂ ਮੁਲਜ਼ਮਾਂ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਾਂ ਉਨ੍ਹਾਂ ਦੀ ਗੈਂਗ ਵਿੱਚ ਕੌਣ ਕੌਣ ਸ਼ਾਮਿਲ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਪੁਲਿਸ ਦੀ ਵਰਦੀ ਅਤੇ ਬੈਚ ਮੁਲਜ਼ਮ ਕਿੱਥੋਂ ਲੈ ਕੇ ਆਏ ਹਨ।