ਅਣਪਛਾਤੇ ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਕਰੀਬ ਡੇਢ ਲੱਖ ਰੁਪਏ ਦੀ ਕੀਤੀ ਲੁੱਟ - Sri Guru Hargobind Public School

By ETV Bharat Punjabi Team

Published : Apr 1, 2024, 9:56 PM IST

thumbnail

ਅੰਮ੍ਰਿਤਸਰ: ਗੁਰੂ ਨਗਰੀ 'ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਆਏ ਦਿਨ ਇਜ਼ਾਫ਼ਾ ਹੋ ਰਿਹਾ ਹੈ। ਹੁਣ ਚੋਰਾਂ ਨੇ ਪਿੰਡ ਮਲੀਆਂ ਦੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ।ਇਸ ਦੌਰਾਨ ਚੋਰਾਂ ਵੱਲੋਂ ਪੌੜੀ ਲਗਾ ਕੇ ਖਿੜਕੀ ਰਾਹੀਂ ਸਕੂਲ ਅੰਦਰ ਦਾਖਲ ਹੋ ਕੇ ਕਰੀਬ ਡੇਢ ਲੱਖ ਰੁਪਏ ਨਕਦੀ ਅਤੇ ਦੋ ਐਲਸੀਡੀਆਂ ਚੋਰੀ ਕੀਤੀਆਂ ਗਈਆਂ ਨੇ।ਸਕੂਲ ਦੇ ਪ੍ਰਿੰਸੀਪਲ ਪਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸੁਰੱਖਿਆ ਗਾਰਡ ਵੱਲੋਂ ਪਤਾ ਲੱਗਾ ਕਿ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ। ਜਿਸ ਦੀ ਸੂਚਨਾ ਮਿਲਣ 'ਤੇ ਉਹ ਸਕੂਲ ਪੁੱਜੇ ਅਤੇ ਸੀਸੀਟੀਵੀ 'ਚ ਕੈਦ ਤਸਵੀਰਾਂ ਦੇਖੀਆਂ। ਇਸ ਮਗਰੋਂ ਸਕੂਲ ਵੱਲੋਂ ਪੁਲਿਸ ਨੂੰ ਇਸ ਚੋਰੀ ਦੀ ਸੂਚਨਾ ਦਿੱਤੀ ਗਈ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰਨਗੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.