ETV Bharat / state

ਪਿਓ ਨੇ ਸਲਫਾਸ ਪਿਆ ਕੇ ਮਾਰ ਦਿੱਤਾ ਮਾਸੂਮ ਪੁੱਤ - father poisoned his son - FATHER POISONED HIS SON

ਮੋਗਾ ਵਿੱਚ ਘਰੇਲੂ ਕਲੇਸ਼ ਕਾਰਣ ਪਿਤਾ ਨੇ ਆਪਣੇ 8 ਸਾਲ ਦੇ ਪੁੱਤ ਨੂੰ ਸਲਫਾਸ ਪਿਆ ਕੇ ਮਾਰ ਦਿੱਤਾ ਅਤੇ ਫਿਰ ਉਸ ਨੇ ਖੁਦਕੁਸ਼ੀ ਕਰ ਲਈ।

DOMESTIC CONFLICT IN MOGA
ਪਿਓ ਨੇ ਪੁੱਤ ਦੀ ਸਲਫਾਸ ਪਿਆ ਲਈ ਜਾਨ (ETV BHARAT PUNJAB (ਰਿਪੋਟਰ,ਮੋਗਾ))
author img

By ETV Bharat Punjabi Team

Published : Oct 4, 2024, 6:19 PM IST

Updated : Oct 4, 2024, 6:39 PM IST

ਮੋਗਾ: ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਵਿਖੇ ਆਪਣੇ ਸਹੁਰੇ ਘਰ ਆਏ ਫਿਰੋਜ਼ਪੁਰ ਦੇ ਪਿੰਡ ਰਾਣੀ ਵਾਲ ਨਿਵਾਸੀ ਗੁਰਬਾਜ ਸਿੰਘ (37) ਨੇ ਆਪਣੇ 8 ਸਾਲ ਦੇ ਪੁੱਤ ਮਨਕੀਰਤ ਸਿੰਘ ਨੂੰ ਸਲਫਾਸ ਖਵਾ ਦਿੱਤੀ ਅਤੇ ਫਿਰ ਆਪ ਵੀ ਸਲਫਾਸ ਪੀਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਖਤਰਨਾਕ ਘਟਨਾ ਦਾ ਕਾਰਣ ਘਰੇਲੂ ਕਲੇਸ਼ ਨੂੰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਇਸ ਝਗੜੇ ਦੀ ਕੀਮਤ ਮਾਸੂਮ ਨੂੰ ਆਪਣੀ ਜਾਨ ਗੁਆ ਕੇ ਚੁਕਾਉਣੀ ਪਈ ਹੈ।

ਐੱਸਆਈ (ETV BHARAT PUNJAB (ਰਿਪੋਟਰ,ਮੋਗਾ))

ਘਰੇਲੂ ਕਲੇਸ਼ ਨੇ ਘਰ ਕੀਤਾ ਤਬਾਹ

ਸਥਾਨਕਵਾਸੀਆਂ ਮੁਤਾਬਿਕ ਫ਼ਿਰੋਜ਼ਪੁਰ ਦੇ ਪਿੰਡ ਰਾਣੀਵਾਲ ਵਾਸੀ ਗੁਰਬਾਜ਼ ਸਿੰਘ (37) ਅਤੇ ਉਸ ਦੀ ਪਤਨੀ ਵਿਚਕਾਰ ਘਰੇਲੂ ਝਗੜਾ ਚੱਲ ਰਿਹਾ ਸੀ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਪਤਨੀ ਆਪਣੇ ਜੱਦੀ ਪਿੰਡ ਰਾਊਕੇ ਕਲਾਂ ਆ ਗਈ। ਗੁਰਬਾਜ਼ ਸਿੰਘ ਆਪਣੇ 6 ਸਾਲ ਦੇ ਪੁੱਤਰ ਮਨਕੀਰਤ ਸਿੰਘ ਨਾਲ ਉਸ ਨੂੰ ਮਨਾਉਣ ਆਇਆ ਹੋਇਆ ਸੀ। ਪਿੰਡ ਦੇ ਬਾਹਰੀ ਇਲਾਕੇ ਵਿੱਚ ਉਸ ਨੇ ਪਹਿਲਾਂ ਆਪਣੇ ਪੁੱਤਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ ਵੀ ਜ਼ਹਿਰ ਖਾ ਲਿਆ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ। ਮਾਸੂਮ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਗੁਰਬਾਜ਼ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਦਮ ਤੋੜ ਦਿੱਤਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ

ਮਾਮਲੇ ਸਬੰਧੀ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪਿੰਡ ਰਾਊਕੇ ਕਲਾਂ ਵਿਖੇ ਆਪਣੇ ਸਹੁਰੇ ਘਰ ਆਏ ਫਿਰੋਜ਼ਪੁਰ ਦੇ ਪਿੰਡ ਰਾਣੀ ਵਾਲ ਨਿਵਾਸੀ ਗੁਰਬਾਜ ਸਿੰਘ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੇ ਬੱਚੇ ਨੂੰ ਸਲਫਾਸ ਪਿਆ ਕੇ ਮਾਰ ਦਿੱਤਾ ਅਤੇ ਬਾਅਦ ਵਿੱਚ ਖੁਦ ਵੀ ਜੀਵਨਲੀਲਾ ਸਮਾਪਤ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਬਿਆਨਾਂ ਮੁਤਾਬਿਕ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਣਗੇ।

Last Updated : Oct 4, 2024, 6:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.