ਕਪੂਰਥਲਾ 'ਚ ਚੋਰਾਂ ਨੇ ਮੋਬਾਈਲ ਦੀ ਦੁਕਾਨ ਦੇ ਤੋੜੇ ਸ਼ਟਰ, ਲੱਖਾਂ ਦੇ ਸਮਾਰਟ ਫੋਨ ਕੀਤੇ ਚੋਰੀ - kapurthala news
🎬 Watch Now: Feature Video
Published : Feb 12, 2024, 12:27 PM IST
ਕਪੂਰਥਲਾ: ਇਹਨੀ ਦਿਨੀਂ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ ਅਤੇ ਚੋਰਾਂ ਸਾਹਮਣੇ ਪੁਲਿਸ ਦੀ ਕਾਰਵਾਈ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਦਰਅਸਲ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਮੋਬਾਈਲ ਫੋਨ ਦੀ ਦੁਕਾਨ ਉੱਤੇ ਚੋਰੀ ਦੀ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਚੋਰਾਂ ਨੇ ਕਪੂਰਥਲਾ ਦੇ ਸੀਨਾਪੁਰਾ ਰੋਡ 'ਤੇ ਇੱਕ ਟੈਲੀਕਾਮ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਵਿੱਚੋਂ ਵੱਖ-ਵੱਖ ਮਾਡਲ ਦੇ ਮਹਿੰਗੇ ਮੋਬਾਈਲ ਚੋਰੀ ਕਰ ਲਏ ਅਤੇ ਨਾਲ ਹੀ ਨਕਦੀ ਵੀ ਚੋਰੀ ਕਰ ਲਈ। ਦੁਕਾਨ ਮਾਲਿਕ ਨੇ ਕਿਹਾ ਕਿ ਚੋਰਾਂ ਨੇ ਕਰੀਬ 75 ਤੋਂ 80 ਪੁਰਾਣੇ ਮੋਬਾਈਲ ਅਤੇ 25 ਨਵੇਂ ਮੋਬਾਈਲ ਚੋਰੀ ਕਰ ਲਏ। ਉਹਨਾਂ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ 5 ਵਜੇ ਪਿਤਾ ਅਸ਼ੋਕ ਕੁਮਾਰ ਨੇ ਦੇਖਿਆ ਕਿ ਦੁਕਾਨ ਦੇ ਸ਼ਟਰ ਅਤੇ ਤਾਲੇ ਟੁੱਟੇ ਹੋਏ ਸਨ, ਤਾਂ ਉਨ੍ਹਾਂ ਨੇ ਪਰਿਵਾਰ ਨੂੰ ਜਗਾਇਆ ਤਾਂ ਪਤਾ ਲੱਗਾ ਕਿ ਚੋਰ ਮੋਬਾਈਲ ਫੋਨ ਦੇ ਨਾਲ-ਨਾਲ ਕਰੀਬ 1ਲੱਖ 50 ਹਜਾਰ ਰੁਪਏ ਦੀ ਨਗਦੀ ਵੀ ਲੈ ਉਡੇ ਹਨ। ਪੀੜਿਤਾਂ ਮੁਤਾਬਿਕ 12 ਤੋਂ 13 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ਿਕਾਇਤ ਮਿਲਣ 'ਤੇ ਕਪੂਰਥਲਾ ਪੁਲਿਸ ਅਤੇ ਪੀ.ਸੀ.ਆਰ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੌਕਾ ਦੇਖਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।