ਬਠਿੰਡਾ 'ਚ ਚੋਰਾਂ ਦੇ ਹੌਂਸਲੇ ਬੁਲੰਦ, ਫਿਰ ਬਣਾਇਆ ਆਮ ਆਦਮੀ ਕਲੀਨਿਕ ਨੂੰ ਨਿਸ਼ਾਨਾ - Aam Aadmi Clinic In Bathinda - AAM AADMI CLINIC IN BATHINDA
🎬 Watch Now: Feature Video
Published : Jun 18, 2024, 3:54 PM IST
ਬਠਿੰਡਾ ਦੇ ਬੇਅੰਤ ਨਗਰ ਵਿੱਚ ਸਥਿਤ ਆਮ ਆਦਮੀ ਕਲੀਨਿਕ ਨੂੰ ਚੋਰਾਂ ਵੱਲੋਂ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਵੱਲੋਂ ਆਮ ਆਦਮੀ ਕਲੀਨਿਕ ਦੇ ਮੁੱਖ ਗੇਟ ਦੇ ਲੋਕ ਨੂੰ ਭੰਨ ਕੇ ਕਲੀਨਿਕ ਵਿੱਚੋਂ ਕਾਪਰ ਅਲਮੀਨੀਅਮ ਅਤੇ ਦਵਾਈਆਂ ਚੋਰੀ ਕਰ ਲਈਆਂ ਹਨ। ਕਲੀਨਿਕ ਦੇ ਡਾਕਟਰ ਨਵਦੀਪ ਸਿੰਘ ਭੰਗੂ ਨੇ ਕਿਹਾ ਕਿ ਉਹਨਾਂ ਦੀ ਇਸ ਕਲੀਨਿਕ ਵਿੱਚ ਕਰੀਬ ਇੱਕ ਸਾਲ ਪਹਿਲਾਂ ਜੁਆਇਨਿੰਗ ਹੋਈ ਸੀ, ਇਸ ਇੱਕ ਸਾਲ ਵਿੱਚ ਚੌਥੀ ਵਾਰ ਆਮ ਆਦਮੀ ਕਲੀਨਿਕ ਵਿੱਚ ਚੋਰੀ ਹੋ ਚੁੱਕੀ ਹੈ। ਚੋਰਾਂ ਵੱਲੋਂ ਪਿਛਲੇ ਦਿਨੀਂ ਹੋਈਆਂ ਛੁੱਟੀਆਂ ਦਾ ਲਾਹਾ ਲੈਂਦੇ ਹੋਏ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਚੋਰਾਂ ਵੱਲੋਂ ਜਿੱਥੇ ਬਿਜਲੀ ਦੀਆਂ ਕਾਪਰ ਅਤੇ ਐਲਮੀਨੀਅਮ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ ਹਨ, ਉਥੇ ਹੀ ਸਰਕਾਰੀ ਰਿਕਾਰਡ ਨੂੰ ਖੁਰਦ ਬੁਰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਵੱਲੋਂ ਦਵਾਈਆਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਸ਼ੱਕ ਹੈ ਕਿ ਚੋਰਾਂ ਵੱਲੋਂ ਦਵਾਈਆਂ ਵੀ ਚੋਰੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਇੱਥੇ ਚੌਂਕੀਦਾਰ ਤੈਨਾਤ ਕਰਨ ਲਈ ਬੇਨਤੀ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਮ ਆਦਮੀ ਕਲੀਨਿਕ ਵਿੱਚ ਵਾਰ-ਵਾਰ ਚੋਰੀ ਹੋ ਰਹੀ ਹੈ, ਇਸ ਲਈ ਇੱਥੇ ਪੱਕੀ ਪੁਲਿਸ ਚੌਂਕੀ ਬਣਾ ਦਿੱਤੀ ਜਾਵੇ ਤਾਂ ਜੋ ਚੋਰਾਂ ਤੋਂ ਨਿਜ਼ਾਤ ਮਿਲ ਸਕੇ।