ਸ੍ਰੀ ਮੁਕਤਸਰ ਸਾਹਿਬ 'ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ, ਅਕਾਲੀ ਉਮੀਦਵਾਰ ਦੇ ਲੱਗੇ ਪੋਸਟਰਾਂ 'ਤੇ ਹੋਇਆ ਹੰਗਾਮਾ - Akali candidate of Muktsar Sahib - AKALI CANDIDATE OF MUKTSAR SAHIB
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/18-05-2024/640-480-21499319-839-21499319-1716029388362.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : May 18, 2024, 4:39 PM IST
ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਸ ਦੀ ਉਲੰਘਣਾ ਹੋਣ ਅਤੇ ਲੋਕਾਂ ਵਿੱਚ ਅਕਾਲੀ ਦਲ ਦਾ ਵਿਰੋਧ ਕਥਿਤ ਰੂਪ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਬੇਅਦਬੀਆਂ ਕਾਰਨ ਅਕਾਲੀ ਉਮੀਦਵਾਰ ਖਿਲਾਫ਼ ਲੋਕਾਂ ਨੇਂ ਕਥਿੱਤ ਰੂਪ 'ਚ ਵਿਰੋਧ ਜਤਾਉਂਦਿਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਲੱਗੇ ਚੁਣਾਵੀ ਪੋਸਟਰਾਂ ਉੱਪਰ ਰੰਗ ਮਾਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਮਾਡਲ ਕੋਡ ਆਫ਼ ਕੰਡਕਟ ਲਾਗੂ ਹੋਣ ਦੇ ਬਾਵਜੂਦ ਜਨਤਕ ਥਾਵਾਂ ਉੱਪਰ ਅਕਾਲੀ ਉਮੀਦਵਾਰ ਬੌਬੀ ਮਾਨ ਵੱਲੋਂ ਆਪਣੇ ਚੋਣ ਪ੍ਰਚਾਰ ਦੇ ਪੋਸਟਰ ਸ਼ਰੇਆਮ ਲਗਾਏ ਹੋਏ ਹਨ। ਉਧਰ ਜ਼ਿਲ੍ਹਾ ਮੰਡੀ ਬੋਰਡ ਦਫਤਰ ਦੇ ਬਾਹਰ ਲੱਗੇ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਦੇ ਚੋਣ ਪੋਸਟਰਾਂ ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਇਹਨਾਂ ਪੋਸਟਰਾਂ ਨੂੰ ਹਟਾਏ ਜਾਣ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਕੁਮਾਰ ਨੇ ਸਮੂਹ ਸਿਆਸੀ ਦਲਾਂ ਨੂੰ ਆਖਿਆ ਹੈ ਕਿ ਅਜਿਹੀ ਗਲਤੀ ਨਹੀਂ ਹੋਣੀ ਚਾਹੀਦੀ। ਜ਼ਿਲਾ ਮੰਡੀ ਅਫਸਰ ਅਧਿਕਾਰੀਆ ਦਾ ਕਹਿਣਾ ਹੈ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।