ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ - Rakhi festival - RAKHI FESTIVAL
🎬 Watch Now: Feature Video
Published : Aug 16, 2024, 10:00 PM IST
ਅੰਮ੍ਰਿਤਸਰ: ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਵੱਡੇ ਪੱਧਰ 'ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਵੱਖ-ਵੱਖ ਪ੍ਰਕਾਰ ਦੀਆਂ ਰੱਖੜੀਆਂ ਦੇ ਨਾਲ ਬਾਜ਼ਾਰ ਸੱਜੇ ਹੋਏ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਭੈਣਾਂ ਆਪਣੇ ਭਰਾ ਵਾਸਤੇ ਸੁੰਦਰ ਰੱਖੜੀਆਂ ਦੀ ਖਰੀਦਦਾਰੀ ਕਰ ਰਹੀਆਂ ਹਨ। ਇਸ ਮੌਕੇ ਰੱਖੜੀ ਦੀ ਖਰੀਦਦਾਰੀ ਕਰ ਰਹੀਆਂ ਭੈਣਾਂ ਨੇ ਕਿਹਾ ਕਿ ਇਹ ਤਿਉਹਾਰ ਭੈਣਾਂ ਲਈ ਬਹੁਤ ਖਾਸ ਹੁੰਦਾ ਹੈ। ਪੂਰਾ ਸਾਲ ਉਨ੍ਹਾਂ ਨੂੰ ਇਸ ਤਿਉਹਾਰ ਦਾ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਇਹ ਰੱਖੜੀ ਦਾ ਤਿਉਹਾਰ ਆਵੇ ਅਤੇ ਅਸੀਂ ਆਪਣੇ ਵੀਰ ਨੂੰ ਰੱਖੜੀ ਬੰਨ ਕੇ ਉਸ ਦੀ ਸੁੱਖ ਮੰਗੀਏ। ਉਹ ਸਾਨੂੰ ਪਿਆਰ ਨਾਲ ਸੋਹਣੇ-ਸੋਹਣੇ ਗਿਫ਼ਟ ਦੇਣ, ਭੈਣਾਂ ਪੂਰੇ ਚਾਅ ਨਾਲ ਆਪਣੇ ਵੀਰ ਦੇ ਗੁੱਟ 'ਤੇ ਇਸ ਮੌਕੇ ਰੱਖੜੀਆਂ ਬੰਨਦੀਆਂ ਹਨ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਮੋਤੀਆਂ ਸਿਤਾਰਿਆਂ ਵਾਲੀਆਂ ਨਾਲ ਵੱਖ-ਵੱਖ ਪ੍ਰਕਾਰ ਦੀਆਂ ਰੱਖੜੀਆਂ ਬਾਜ਼ਾਰ ਵਿੱਚ ਸੱਜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭੈਣਾਂ ਬੜੇ ਹੀ ਚਾਅ ਨਾਲ ਰੱਖੜੀਆਂ ਖ਼ਰੀਦ ਰਹੀਆਂ ਹਨ।