ਪੁਲਿਸ ਨੂੰ ਮਿਲੀ ਸਫ਼ਲਤਾ, ਲਾਪਤਾ ਹੋਈਆਂ 2 ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਕੀਤਾ ਬਰਾਮਦ - Two girls are missing - TWO GIRLS ARE MISSING
🎬 Watch Now: Feature Video
Published : Jun 26, 2024, 1:10 PM IST
ਹੁਸ਼ਿਆਰਪੁਰ : ਮਾਮਲਾ ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਦਾ ਹੈ, ਜਿੱਥੇ ਗੁਰਦਿਆਲ ਸਿੰਘ ਨਾਂ ਦੇ ਵਿਅਕਤੀ ਦੀ ਬੇਟੀ ਅਤੇ ਭਾਣਜੀ (12 ਸਾਲਾ) ਘਰ ਚੋਂ ਬਾਹਰ ਦੁਕਾਨ 'ਤੇ ਕੋਈ ਸਮਾਨ ਲੈਣ ਗਈਆਂ ਅਚਾਨਕ ਲਾਪਤਾ ਹੋ ਗਈਆਂ ਸਨ। ਜਿੰਨ੍ਹਾਂ ਨੂੰ ਮਹਿਜ਼ ਕੁੱਝ ਸਮੇਂ ਦੇ ਅੰਦਰ ਹੀ ਲੱਭਣ ਵਿੱਚ ਸਫ਼ਲਤਾ ਮਿਲੀ ਹੈ। ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੜ੍ਹਸ਼ੰਕਰ ਗੁਰਦਿਆਲ ਕੁਮਾਰ ਪੁੱਤਰ ਗੁਰਬਖਸ਼ ਰਾਮ ਨੇ ਥਾਣਾ ਗੜ੍ਹਸ਼ੰਕਰ ਵਿੱਖੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਉਨ੍ਹਾਂ ਦੀ ਬੇਟੀ ਅਤੇ ਭਾਣਜੀ ਘਰੋਂ ਸਾਮਾਨ ਲੈਣ ਲਈ ਦੁਕਾਨ 'ਤੇ ਗਈਆਂ ਸਨ, ਪ੍ਰੰਤੂ ਘਰ ਵਾਪਿਸ ਨਹੀਂ ਪਰਤੀਆਂ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਫ਼ੋਨ ਦੀ ਲੋਕੇਸ਼ਨ ਦੇ ਜ਼ਰੀਏ ਦੋਵਾਂ ਲੜਕੀਆਂ ਨੂੰ ਮੁਕੇਰੀਆਂ ਤੋਂ ਲੱਭਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਪਰਿਵਾਰ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ।