ਸ਼ਹੀਦ ਮੇਵਾ ਸਿੰਘ ਦੀ ਯਾਦ 'ਚ ਬਣਿਆ ਸਟੇਡੀਅਮ ਗਿਣ ਰਿਹਾ ਆਖਰੀ ਸਾਹ... - memory of Shaheed Mewa Singh - MEMORY OF SHAHEED MEWA SINGH
🎬 Watch Now: Feature Video
Published : Aug 10, 2024, 2:23 PM IST
ਅੰਮ੍ਰਿਤਸਰ : ਭਾਰਤ ਵਾਸੀਆਂ ਦੀ ਆਨ ਅਤੇ ਸ਼ਾਨ ਲਈ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਬਣਿਆ ਸਟੇਡੀਅਮ ਆਪਣੇ ਆਖਰੀ ਸਾਹ ਗਿਣ ਰਿਹਾ ਹੈ। ਮੌਜੂਦਾ' ਸਰਕਾਰ ਨੇ ਵੀ ਇਸ ਸਟੇਡੀਅਮ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਅਗਾਂਹਵਧੂ ਨੌਜਵਾਨ ਆਲਮ ਸਿੰਘ, ਰਿੰਕੂ, ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਟੇਡੀਅਮ ਦਾ ਕੋਈ ਖਾਸ ਸੁਧਾਰ ਨਹੀਂ ਕੀਤਾ ਗਿਆ। ਇਸ ਸਟੇਡੀਅਮ ਵਿੱਚ ਦਰਸ਼ਕਾਂ ਦੇ ਬੈਠਣ ਲਈ ਬਣੀਆਂ ਗੈਲਰੀ ਦੀਆਂ ਪੌੜੀਆਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਪੈ ਗਈਆਂ ਹਨ ਤੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਪਾਣੀ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ। ਰਾਤ ਨੂੰ ਲਾਈਟਾਂ ਵੀ ਖਰਾਬ ਹੋਣ ਕਾਰਨ ਬੰਦ ਰਹਿੰਦੀਆਂ ਹਨ। ਘਾਹ ਵਿੱਚ ਸੱਪ ਹਰਲ ਹਰਲ ਫਿਰਦੇ ਹਨ। ਮੌਜੂਦਾ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ। ਜਿਸ ਦਾ ਸਮੂਹ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਸਟੇਡੀਅਮ ਪਹਿਲਾਂ ਕਿਲਾ ਰਾਏਪੁਰ ਤੋਂ ਦੂਜੇ ਨੰਬਰ ਦੀਆਂ ਖੇਡਾਂ ਦਾ ਇਹ ਕੇਂਦਰ ਹੁੰਦਾ ਸੀ। ਹੁਣ ਇਹ ਸਟੇਡੀਅਮ ਨਛੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਲੋਕ ਇੱਥੇ ਆਉਣ ਤੋਂ ਵੀ ਗਰੇਜ ਕਰਨ ਲੱਗ ਪਏ ਹਨ।