ਮਾਨਸਾ ਦੇ ਚਕੇਰੀਆਂ ਰੋਡ ਦੀ ਹਾਲਤ ਖਸਤਾ, ਸ਼ਹਿਰ ਅਤੇ ਪਿੰਡਾਂ ਦੇ ਲੋਕ ਪਰੇਸ਼ਾਨ - issue Chakerian Road of Mansa - ISSUE CHAKERIAN ROAD OF MANSA
🎬 Watch Now: Feature Video
Published : Jun 11, 2024, 8:53 AM IST
ਮਾਨਸਾ ਸ਼ਹਿਰ ਤੋਂ ਬੁਢਲਾਡਾ ਨੂੰ ਜਾਣ ਵਾਲੀ ਚਕੇਰੀਆਂ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਪਿੰਡਾਂ ਅਤੇ ਸ਼ਹਿਰ ਦੇ ਲੋਕ ਨਰਕ ਵਰਗੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ। ਸਵੇਰ ਦੇ ਸਮੇਂ ਲੋਕ ਗੁਰਦੁਆਰਾ ਸਾਹਿਬ ਅਤੇ ਮੰਦਰ ਆਉਂਦੇ ਹਨ ਪਰ ਇਸ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਲੋਕ ਗੁਰੂ ਘਰ ਵਿਖੇ ਵੀ ਨਤਮਸਤਕ ਨਹੀਂ ਹੋ ਸਕਦੇ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਅਕਤੂਬਰ 2023 ਤੋਂ ਸੀਵਰੇਜ ਦੇ ਗੰਦੇ ਪਾਣੀ ਕਾਰਨ ਸੜਕ ਦੀ ਹਾਲਤ ਇਸੇ ਤਰ੍ਹਾਂ ਖਸਤਾ ਹੈ। ਇਸ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਕਈ ਹਾਦਸੇ ਵੀ ਹੋ ਚੁੱਕੇ ਹਨ। ਨਾਲ ਹੀ ਇਸ ਸੜਕ ਉੱਤੇ ਕੁੜੀਆਂ ਦਾ ਬੀਐੱਡ ਕਾਲਜ ਅਤੇ ਸਕੂਲ ਵੀ ਹੈ ਅਤੇ ਇਹ ਸੜਕ ਕਈ ਪਿੰਡਾਂ ਨੂੰ ਵੀ ਸ਼ਹਿਰ ਦੇ ਨਾਲ ਜੋੜਦੀ ਹੈ, ਪਰ ਸਰਕਾਰ ਇਸ ਸੜਕ ਦੀ ਹਾਲਤ ਸੁਧਾਰਨ ਦੇ ਲਈ ਕੁੱਝ ਵੀ ਨਹੀਂ ਕਰ ਰਹੀ। ਲੋਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਕੋਲ ਅਪੀਲਾਂ ਕਰਕੇ ਅੱਕ ਚੁੱਕੇ ਹਨ ਅਤੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਜਿਉ ਰਹੇ ਹਨ।