ਵਿਧਾਨ ਸਭਾ ਚੋਣਾਂ 'ਚ ਵਿਕਾਸ ਦੇ ਕੀਤੇ ਵਾਅਦੇ ਭੁੱਲੀ ਸਰਕਾਰ, ਅੰਮ੍ਰਿਤਸਰ ਵਾਸੀਆਂ ਨੇ ਖੁਦ ਸਾਂਭਿਆ ਮੋਰਚਾ - Amritsar people maintained raods - AMRITSAR PEOPLE MAINTAINED RAODS
🎬 Watch Now: Feature Video


Published : Apr 2, 2024, 2:23 PM IST
ਅੰਮ੍ਰਿਤਸਰ : ਵਿਧਾਨ ਸਭ ਚੋਣਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਦਾਅਵੇ ਕਰਦਿਆਂ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਕਿਹਾ ਸੀ ਕਿ ਗਲੀਆਂ ਨਾਲੀਆਂ ਦੇ ਨਾਲ ਨਾਲ ਹੋਰਨਾਂ ਵੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਪਰ ਉਥੇ ਹੀ ਅੰਮ੍ਰਿਤਸਰ ਦੇ ਦੀਪ ਐਵੇਨਿਊ ਵਿੱਚ ਜਿਸ ਸੜਕ ਦੀ ਸ਼ੁਰੂਆਤ 'ਆਪ' ਵਿਧਾਇਕ ਜੀਵਨ ਜੋਤ ਕੌਰ ਵੱਲੋਂ ਕੀਤੀ ਗਈ ਸੀ ਉਹ ਅੱਜ ਤੱਕ ਮੁਕੰਮਲ ਨਹੀਂ ਹੋ ਸਕੀ। ਇਸ ਸੜਕ 'ਤੇ ਕਈ ਹਾਦਸੇ ਵਾਪਰ ਚੁੱਕੇ ਹਨ। ਦੱਸਿਆ ਜਾਂਦਾ ਹੈ ਕਿ ਕਰੀਬ 8 ਮਹੀਨੇ ਪਹਿਲਾਂ ਇਸ ਦੀ ਸ਼ੁਰੂਆਤ ਮਿੱਟੀ ਪਾ ਕੇ ਕੀਤੀ ਗਈ ਸੀ। ਪਰ ਉਸ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ ਅਤੇ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਗਲੀ ਵਿੱਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਸਬੰਧੀ ਵਿਧਾਇਕਾ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ। ਜਸੀ ਤੋਂ ਅੱਕ ਕੇ ਇਥੋਂ ਤੱਕ ਕਿ ਕੋਈ ਦੁੱਧ ਵਾਲਾ ਵੀ ਸਾਡੇ ਘਰਾਂ ਵਿੱਚ ਦੁੱਧ ਪਾਉਣ ਨਹੀਂ ਆਉਂਦਾ ਨਾ ਹੀ ਕੋਈ ਰਿਸ਼ਤੇਦਾਰ ਗਲੀ 'ਚ ਵੜ ਸਕਦਾ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੇ ਆਪ ਹੀ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਾਂਗੇ। ਕਿਸੇ ਨੂੰ ਵੀ ਆਪਣੀ ਗਲੀ ਵਿੱਚ ਨਹੀਂ ਆਉਣ ਦੇਵਾਂਗੇ।