ਮਹਿਲਾ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਮੀਂਹ ਵਿੱਚ ਨੰਗੇ ਪੈਰੀ ਨਿਭਾਈ ਜਾ ਰਹੀ ਹੈ ਡਿਊਟੀ, ਦੇਖਣ ਵਾਲਾ ਹਰ ਕੋਈ ਕਰ ਰਿਹਾ ਸ਼ਲਾਘਾ - Female Traffic Police Officer - FEMALE TRAFFIC POLICE OFFICER
🎬 Watch Now: Feature Video
Published : Aug 21, 2024, 8:17 AM IST
ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਭਾਰੀ ਬਰਸਾਤ ਹੋਈ ਹੈ। ਜਿਸ ਦੇ ਵਿੱਚ ਲੋਕਾਂ ਨੂੰ ਕਾਫੀ ਗਰਮੀ ਤੋਂ ਤਾਂ ਰਾਹਤ ਮਿਲੀ ਪਰ ਜੇ ਗੱਲ ਕੀਤੀ ਜਾਵੇ ਤਾਂ ਟ੍ਰੈਫਿਕ ਦੀ ਸਮੱਸਿਆ ਕਾਫੀ ਆ ਰਹੀ ਸੀ। ਉੱਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਟ੍ਰੈਫਿਕ ਮਹਿਲਾ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਬਗੈਰ ਜੁੱਤਿਆਂ ਤੋਂ ਨੰਗੇ ਪੈਰੀ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰ ਰਹੇ ਸਨ। ਹਰ ਕੋਈ ਮਹਿਲਾ ਮੁਲਾਜ਼ਮਾਂ ਦੀ ਤਾਰੀਫ ਕਰਦਾ ਨਜ਼ਰ ਦਿਖਾਈ ਦੇ ਰਿਹਾ ਸੀ ਕਿਉਂਕਿ ਮਹਿਲਾ ਮੁਲਾਜ਼ਮਾਂ ਵੱਲੋਂ ਬਾਰਿਸ਼ ਫੋਨ ਦੇ ਬਾਵਜੂਦ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਸੀ ਜਦੋਂ ਮਹਿਲਾ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਫਰਜ਼ ਹੈ ਡਿਊਟੀ ਕਰਨਾ ਕਿਉਂਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਹੈ। ਉਸ ਨੂੰ ਅੱਜ ਅਸੀਂ ਸਮੱਸਿਆ ਨੂੰ ਦੂਰ ਕਰ ਰਹੇ ਹਾਂ ਨਾਲ ਹੀ ਇਨ੍ਹਾਂ ਦਾ ਕਹਿਣਾ ਸੀ ਪੰਜਾਬ ਦਾ ਹਰ ਇੱਕ ਮੁਲਾਜਮ ਤਨਦੇਹੀ ਨਾਲ ਹੀ ਡਿਊਟੀ ਨਿਭਾਉਂਦਾ ਹੈ। ਅਸੀਂ ਵੀ ਅੱਜ ਉਸੇ ਤਰ੍ਹਾਂ ਹੀ ਆਪਣੀ ਡਿਊਟੀ ਨਿਭਾ ਰਹੇ ਹਾਂ।