ਜੇਜੋਂ ਦੋਆਬਾ ਸੜਕ ਹਾਦਸਾ, ਚੌਥੇ ਦਿਨ ਲਾਪਤਾ ਦੋ ਲੋਕਾਂ ਦੀਆਂ ਮਿਲੀਆਂ ਲਾਸ਼ਾਂ, ਪਹਿਲਾਂ ਮਿਲ ਚੁੱਕੀਆਂ ਹਨ 9 ਮ੍ਰਿਤਕ ਦੇਹਾਂ - missing bodies found - MISSING BODIES FOUND
🎬 Watch Now: Feature Video


Published : Aug 15, 2024, 8:46 AM IST
ਹੁਸ਼ਿਆਰਪੁਰ ਦੇ ਜੇਜੋਂ ਦੋਆਬਾ ਪਿੰਡ ਦੀ ਖੱਡ ਵਿੱਚ ਬੀਤੇ ਐਤਵਾਰ ਇੱਕ ਇਨੋਵਾ ਗੱਡੀ ਰੁੜ ਗਈ ਸੀ ਅਤੇ ਉਸ ਵਿੱਚ ਸਵਾਰ 12 ਸਵਾਰੀਆਂ ਵੀ ਰੁੜ ਗਈਆਂ ਸਨ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਉੱਥੇ ਖੜ੍ਹੇ ਲੋਕਾਂ ਨੇ ਬਚਾ ਲਿਆ ਸੀ। ਬਾਅਦ ਵਿੱਚ 9 ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ ਸਨ ਜਦੋਂ ਕਿ ਦੋ ਲੋਕ ਲਾਪਤਾ ਹੋ ਗਏ ਸਨ। ਲਾਪਤਾ ਹੋਏ ਲੋਕਾਂ ਨੂੰ ਐਨਡੀਐਸਐਫ,ਐਸਡੀਆਰਐਫ, ਡਾਗ ਸਕਐਡ ਅਤੇ ਜੇਜੋਂ ਇਲਾਕੇ ਦੇ ਲੋਕ ਪਿਛਲੇ ਚਾਰ ਦਿਨਾਂ ਤੋਂ ਲੱਭ ਰਹੇ ਸਨ। ਇਨ੍ਹਾਂ ਮ੍ਰਿਤਕ ਦੇਹਾਂ ਨੂੰ ਆਖ਼ਿਰ ਚੌਥੇ ਦਿਨ ਹਾਦਸਾ ਵਾਲੀ ਜਗ੍ਹਾ ਤੋਂ ਕਰੀਬ 8 ਕਿਲੋਮੀਟਰ ਦੂਰ ਲੱਭ ਲਿਆ ਗਿਆ। ਦੇਹਲਾ ਵਾਸੀ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਤੋਂ ਆਏ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਚੌਥੇ ਦਿਨ ਪੁਲਿਸ 4 ਜੇਸੀਬੀ ਅਤੇ 5 ਟਰੈਕਟਰਾਂ ਦੀ ਮਦਦ ਨਾਲ ਸਵੇਰੇ ਲਾਪਤਾ ਲੋਕਾਂ ਦੀ ਭਾਲ ਕਰਨ ਲਈ ਪਿੰਡਾਂ ਦੇ ਲੋਕਾਂ ਦੀ ਮੱਦਦ ਨਾਲ ਸਰਚ ਓਪਰੇਸ਼ਨ ਚਲਾਇਆ ਸੀ। ਹੁਣ ਚੌਥੇ ਦਿਨ ਲਾਸ਼ਾਂ ਬਰਾਮਦ ਹੋਈਆਂ ਹਨ।