ਭਾਜਪਾ ਉਮੀਦਵਾਰ ਨੇ ਸਾਬਕਾ ਮੁੱਖ ਮੰਤਰੀ ਨੂੰ ਘੇਰਿਆ, ਕਿਹਾ- ਆਰਮੀ ਉੱਤੇ ਸਿਆਸਤ ਕਰਨਾ ਸਮਝਦਾਰੀ ਨਹੀਂ - former chief minister surrounded - FORMER CHIEF MINISTER SURROUNDED
🎬 Watch Now: Feature Video
Published : May 6, 2024, 8:09 PM IST
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁੰਛ ਅੱਤਵਾਦੀ ਹਮਲੇ ਨੂੰ ਭਾਜਪਾ ਦਾ ਸਟੰਟ ਦੱਸੇ ਜਾਣ ਦੇ ਬਿਆਨ 'ਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਕਾਂਗਰਸ ਪਹਿਲਾਂ ਵੀ ਦੇਸ਼ ਦੀ ਫੌਜ 'ਤੇ ਉਂਗਲੀਆਂ ਉਠਾਉਂਦੇ ਰਹੇ ਹਨ, ਕਾਂਗਰਸੀ ਦੇਸ਼ ਦੀ ਫੌਜ ਉੱਤੇ ਵੀ ਸ਼ੱਕ ਕਰਦੇ ਆ ਰਹੇ ਹਨ। ਜੋ ਜਵਾਨ ਬਾਰਡਰ ਉੱਤੇ ਦਿਨ-ਰਾਤ ਮੁਕਾਬਲਾ ਕਰ ਰਹੇ ਹਨ। ਇਹ ਉਨ੍ਹਾਂ ਉੱਤੇ ਵੀ ਸ਼ੱਕ ਕਰਦੇ ਹਨ। ਕਾਂਗਰਸ ਦੇ ਕੋਲ ਮੋਦੀ ਖਿਲਾਫ ਕੁਝ ਕਹਿਣਾ ਨੂੰ ਨਹੀਂ ਹੈ। ਪੰਜਾਬ ਵਿੱਚ ਜੋ ਭਾਜਪਾ ਉਮੀਦਵਾਰ ਚੋਣਾਂ ਲੜ ਰਹੇ ਹਨ ਉਨ੍ਹਾਂ ਦੇ ਖਿਲਾਫ ਵੀ ਕੋਈ ਮੁੱਦਾ ਨਹੀਂ ਹੈ। ਜਿਸ ਤਰ੍ਹਾਂ ਦੀ ਸਟੇਟਮੈਂਟ ਦੇ ਰਹੇ ਹਨ, ਉਹ ਗਲਤ ਹੈ। ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦਾ ਕਹਿਣਾ ਹੈ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ।