ਅਜਨਾਲਾ 'ਚ ਇੱਕ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਸਾਰਾ ਸਮਾਨ ਸੜ੍ਹ ਕੇ ਹੋਇਆ ਸੁਆਹ - Sky lightning fell in Ajnala - SKY LIGHTNING FELL IN AJNALA
🎬 Watch Now: Feature Video
Published : Apr 16, 2024, 11:11 AM IST
ਅਜਨਾਲਾ ਦੇ ਸਰਹੱਦੀ ਖੇਤਰ ਅੰਦਰ ਹੋਈ ਬੇਮੌਸਮੀ ਬਰਸਾਤ ਦੌਰਾਨ ਅਸਮਾਨੀ ਬਿਜਲੀ ਨਾਲ ਅਜਨਾਲਾ ਦੀ ਇੱਕ ਹਵੇਲੀ ਦੇ ਕਮਰੇ 'ਚ ਪਿਆ ਸਮਾਨ ਪੂਰੀ ਤਰ੍ਹਾਂ ਅੱਗ ਦੇ ਨਾਲ ਸੱੜ ਕੇ ਸੁਆਹ ਹੋ ਗਿਆ। ਘਟਨਾ ਅਜਨਾਲਾ ਦੇ ਮਕਬੂਲ ਸ਼ਾਹ ਰੋਡ ਦੀ ਹੈ ਜਿੱਥੇ ਸਥਿਤ ਇੱਕ ਪ੍ਰਸਿੱਧ ਪੁਰਾਣੀ ਹਵੇਲੀ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਜਿਸ ਨੂੰ ਮੌਕੇ 'ਤੇ ਪਹੁੰਚ ਕੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਉਸ 'ਤੇ ਪਾਣੀ ਦੇ ਨਾਲ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਮਰੇ ਵਿੱਚ ਪਿਆ ਫਰਨੀਚਰ ਕੱਪੜੇ ਆਦਿ ਸਮਾਨ ਸੜ ਕੇ ਸੂਆਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਵਾਸੀਆਂ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਉਹਨਾਂ ਨੇ ਆਪ ਹੀ ਪਾਇਆ ਹੈ, ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ। ਲੋਕਾਂ ਨੇ ਦੱਸਿਆ ਕਿ ਅੱਗ ਨਾਲ ਸਮਾਨ ਦਾ ਨੁਕਸਾਨ ਹੋਇਆ ਹੈ, ਪਰ ਲੋਕ ਸੁਰੱਖਿਅਤ ਹਨ।