ਫਿਰੋਜ਼ਪੁਰ 'ਚ ਅਪਰੇਸ਼ਨ ਈਗਲ,ਨਸ਼ੇ ਨੂੰ ਲੈਕੇ ਚਲਾਇਆ ਗਿਆ ਸਰਚ ਅਭਿਆਨ - Operation Eagle in Ferozepur - OPERATION EAGLE IN FEROZEPUR
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/08-08-2024/640-480-22154876-898-22154876-1723112752521.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Aug 8, 2024, 4:09 PM IST
ਫਿਰੋਜ਼ਪੁਰ : ਜ਼ਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਸਬ ਡਵੀਜ਼ਨਾਂ 'ਚ ਵਿਸ਼ੇਸ਼ ਨਾਕਾਬੰਦੀ ਕਰ ਆਪ੍ਰੇਸ਼ਨ ਈਗਲ-5 ਤਹਿਤ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪੈਂਦੇ ਜਲਾਲਾਬਾਦ,ਬੱਲੂਆਣਾ,ਅਬੋਹਰ,ਖੁਈਆਂ ਸਰਵਰ,ਮੰਡੀ ਲਾਧੂਕਾ,ਅਰਨੀਵਾਲਾ ਵਿਖੇ ਘੇਰਾਬੰਦੀ ਕਰ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਐਂਟੀ ਬੰਬ ਨਿਰੋਧਕ ਦਸਤਾ ਟੀਮ ਅਤੇ ਡੌਗ ਸਕੁਆਇਡ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਚੈਕਿੰਗ ਕੀਤੀ। ਇਸ ਕਾਰਵਾਈ ਦੌਰਾਨ 24 ਹੌਟਸਪੌਟ ਏਰੀਆ ਵਿੱਚ 200 ਦੇ ਕਰੀਬ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚੋ ਚਾਰ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ 9 ਬੋਤਲਾਂ ਨਾਜਾਇਜ ਸ਼ਰਾਬ,5 ਮੋਬਾਈਲ ਫੋਨ,ਇੱਕ ਮੋਟਰ ਸਾਈਕਲ ਰਿਕਵਰ ਕਰ ਕੇ ਤਿੰਨ ਮੁਕੱਦਮੇ ਦਰਜ ਕੀਤੇ ਹਨ। ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਲਗਾਤਾਰ ਚੇਨ ਨੂੰ ਤੋੜਨ ਲਈ ਇੱਕ ਦੇ ਉੱਪਰ ਇੱਕ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ । ਦੱਸਣਯੋਗ ਹੈ ਕਿ ਅਪਰੇਸ਼ਨ ਈਗਲ ਦੇ ਤਹਿਤ ਫਿਰੋਜਪੁਰ ਵਿੱਚ 14 ਥਾਵਾਂ 'ਤੇ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਵਿੱਚ ਡੀਆਈਜੀ ਫਿਰੋਜ਼ਪੁਰ ਰੇਂਜ ਦੀ ਦੇਖਰੇਖ ਵਿੱਚ 300 ਤੋਂ ਜਿਆਦਾ ਪੁਲਿਸ ਕਰਮੀਆਂ ਨੇ ਛਾਪੇਮਾਰੀ ਵਾਲੀ ਥਾਂ ਦਾ ਚੱਪਾ ਚੱਪਾ ਛਾਣਿਆ।ਇਸ ਮੌਕੇ ਐਸ ਐਸ ਪੀ ਸੌਮਿਆ ਮਿਸ਼ਰਾ ਵੀ ਮੌਕੇ 'ਤੇ ਮੌਜੁਦ ਰਹੇ।