ਪੰਜਾਬ ਪੁਲਿਸ ਨੇ ਖੇਮਕਰਨ ਦੇ ਪਿੰਡ ਮਨਾਵਾਂ ਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਡਰੋਨ - Punjab Police recovered drone - PUNJAB POLICE RECOVERED DRONE
🎬 Watch Now: Feature Video


Published : Apr 28, 2024, 6:45 AM IST
ਤਰਨ ਤਾਰਨ: ਮਾੜੇ ਅਨਸਰਾਂ 'ਤੇ ਠੱਲ੍ਹ ਪਾਉਂਦੇ ਹੋਏ ਤਰਨ ਤਾਰਨ ਵਿਖੇ ਪੰਜਾਬ ਪੁਲਿਸ ਨੇ ਇੱਕ ਸ਼ੱਕੀ ਡਰੋਨ ਬਰਾਮਦ ਕੀਤਾ ਹੈ। ਇਹ ਡਰੋਨ ਪੁਲਿਸ ਨੇ ਖੇਮਕਰਨ ਦੇ ਪਿੰਡ ਮਨਾਵਾਂ ਦੇ ਖੇਤਾਂ ਵਿੱਚੋ ਬਰਾਮਦ ਕੀਤਾ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਿਸ ਅਤੇ ਬੀਐੱਸਐਫ ਵੱਲੋਂ ਕੀਤੇ ਗਏ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿ ਬਾਰਡਰ ਬੋਪ ਨੂਰਵਾਲਾ ਤੋਂ 5.6 ਕਿਲੋਮੀਟਰ ਦੂਰ ਪਿੰਡ ਮਨਾਵਾ ਦੇ ਖੇਤਾਂ 'ਚੋਂ ਚੀਨ ਦਾ ਬਣਿਆ ਇੱਕ ਡਰੋਨ ਡੀਜੀ ਮੈਟ੍ਰਿਸ ਬਰਾਮਦ ਕੀਤਾ ਗਿਆ, ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਅਜੇ ਵੀ ਭਾਲ ਜਾਰੀ ਹੈ ਕਿ ਇਸ ਡਰੋਨ ਦੁਆਰਾ ਸੁੱਟੇ ਗਏ ਕਿਸੇ ਵੀ ਹੋਰ ਨਸ਼ੀਲੇ ਪਦਾਰਥ ਦੀ ਬਰਾਮਦਗੀ ਕੀਤੀ ਜਾ ਸਕੇ ਅਤੇ ਹੋਰ ਕੀ ਗਤਿਵਿਧੀ ਨੂੰ ਅੰਜਾਮ ਦਿੱਤਾ ਜਾਣਾ ਸੀ ਇਸ ਦੀ ਘੋਖ ਕੀਤੀ ਜਾ ਸਕੇ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿਚ ਕੁਝ ਅਨਸਰ ਅਜਿਹੇ ਹਨ ਜਿਨਾਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਬੂਰੀਆਂ ਅਲਾਮਤਾਂ ਵੱਲ ਧਕੇਲਿਆ ਜਾ ਰਿਹਾ ਹੈ। ਕੁਝ ਨੂੰ ਨਸ਼ਾ ਤਸਕਰੀ 'ਚ ਲਾ ਦਿਤਾ ਹੈ ਅਤੇ ਕੁਝ ਨੂੰ ਨਸ਼ੇ ਦੇ ਸੇਵਨ 'ਤੇ ਲਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਅਜਿਹੇ ਅਨਸਰਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।