ਤਰਨ ਤਾਰਨ 'ਚ ਮਹਿਲਾ ਨੂੰ ਅਰਧ ਨਗਨ ਕਰਕੇ ਗਲੀਆਂ 'ਚ ਘਮਾਉਣ ਦੇ ਵਿਰੋਧ 'ਚ ਕੱਢਿਆ ਰੋਸ ਮਾਰਚ - protest march In Tarn Taran - PROTEST MARCH IN TARN TARAN
🎬 Watch Now: Feature Video
Published : Apr 11, 2024, 5:49 PM IST
ਤਰਨਤਾਰਨ: ਪਿਛਲੇ ਦਿਨੀਂ ਵਲਟੋਹਾ ਹਲਕੇ 'ਚ ਮਹਿਲਾ ਨੂੰ ਅਰਧ ਨਗਨ ਕਰਕੇ ਗਲੀਆਂ 'ਚ ਘਮਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈਕੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੀੜਤ ਔਰਤ ਦੇ ਹੱਕ ਵਿੱਚ ਪਿੰਡ ਦੀਆਂ ਗਲੀਆਂ ਵਿਚ ਰੋਸ ਮਾਰਚ ਕਰਕੇ ਐਸਐਚਓ ਵਲਟੋਹਾ ਦੇ ਦਫ਼ਤਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ, ਔਰਤ ਮੁਕਤੀ ਮੌਰਚਾ ਦੇ ਜ਼ਿਲ੍ਹਾ ਸਕੱਤਰ ਨਰਿੰਦਰ ਕੌਰ ਪੱਟੀ ਨੇ ਕਿਹਾ ਕਿ ਪਿਛਲੇ ਦਿਨੀਂ ਮਜ਼ਦੂਰ ਔਰਤ ਨੂੰ ਪਿੰਡ ਦੇ ਹੀ ਕੁਝ ਗੁੰਡਾ ਅਨਸਰਾਂ ਵੱਲੋਂ ਨਿਰਵਸਤਰ ਕਰਕੇ ਪਿੰਡ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਹੋਰ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ।