ਇਲੈਕਸ਼ਨ ਦਾ ਸਮਾਨ ਵੇਚਣ ਵਾਲੇ ਮੁਜ਼ੱਫਰ ਨਗਰ ਦੇ ਨੌਜਵਾਨ ਨੇ ਖੋਲੇ ਚੋਣ ਪ੍ਰਚਾਰ ਦੇ ਰਾਜ਼ - MCA ELECTION
🎬 Watch Now: Feature Video
Published : Dec 16, 2024, 7:46 PM IST
ਅੰਮ੍ਰਿਤਸਰ: ਪੰਜਾਬ ਵਿੱਚ ਹੌਣ ਵਾਲੀਆਂ ਨਗਰ ਨਿਗਮ ਦੀਆਂ ਚੌਣਾ ਨੂੰ ਲੈ ਕੇ ਜਿੱਥੇ ਹਰ ਉਮੀਦਵਾਰ ਵੱਲੋਂ ਕਿਸੇ ਤਰਾਂ ਦੀ ਕਸਰ ਨਹੀਂ ਛੱਡੀ ਜਾ ਰਹੀ। ਉੱਥੇ ਹੀ ਚੌਣ ਪ੍ਰਚਾਰ ਦਾ ਸਮਾਨ ਵੇਚਣ ਵਾਲੇ ਮੁਜ਼ੱਫਰ ਨਗਰ ਤੋਂ ਆਏ ਨੌਜਵਾਨ ਨੇ ਚੋਣ ਪ੍ਰਚਾਰ ਦੀ ਸੱਚਾਈ ਨਾਲ ਜਾਣੂ ਕਰਵਾਉਦਿਆਂ ਆਖਿਆ ਕਿ ਚਾਹੇ ਅੰਮ੍ਰਿਤਸਰ ਵਿੱਚ ਚੋਣ ਪ੍ਰਚਾਰ ਜ਼ੋਰਾਂ ਉੱਤੇ ਹੋਵੇ ਪਰ ਚੋਣ ਪ੍ਰਚਾਰ ਲਈ ਜੋ ਸਮੱਗਰੀ ਸਾਡੇ ਵੱਲੋਂ ਵੇਚੀ ਜਾ ਰਹੀ ਹੈ। ਉਸਦੇ ਗ੍ਰਾਹਕਾਂ ਦਾ ਰਾਹ ਦੇਖਦਿਆਂ ਅੱਖਾਂ ਥੱਕ ਗਈਆ ਹਨ ਪਰ ਜੋ ਚਹਿਲ ਪਹਿਲ ਪਹਿਲੇ ਚੋਣਾਂ ਵਿੱਚ ਵੇਖਣ ਨੂੰ ਮਿਲਦੀ ਸੀ ਉਹ ਹਲਚਲ ਇਸ ਵਾਰ ਦਿਖਾਈ ਨਹੀ ਦੇ ਰਹੀ। ਜਿਸ ਦਾ ਮੁੱਖ ਕਾਰਣ ਚੋਣਾਂ ਦੇ ਲਈ ਸਰਕਾਰ ਵੱਲੋਂ ਬਹੁਤ ਘਟ ਸਮਾਂ ਦੇਣਾ ਹੈ। ਜਿਸਦੇ ਚਲਦੇ ਹਰ ਪਾਰਟੀ ਦੇ ਉਮੀਦਵਾਰ ਵਿੱਚ ਘਬਰਾਹਟ ਹੈ ਅਤੇ ਚੋਣ ਪ੍ਰਚਾਰ ਦੀ ਸਮੱਗਰੀ ਵੇਚਣ ਲਈ ਗ੍ਰਾਹਕਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।