ਕਾਰੋਬਾਰੀ ਤੋਂ ਫਿਰੌਤੀ ਮੰਗਣ ਵਾਲੇ ਦੋ ਨੌਜਵਾਨ ਚੜ੍ਹੇ ਪੁਲਿਸ ਅੜਿੱਕੇ,ਹੋਏ ਵੱਡੇ ਖੁਲਾਸੇ - Muktsar police arrested two - MUKTSAR POLICE ARRESTED TWO
🎬 Watch Now: Feature Video


Published : Aug 16, 2024, 5:16 PM IST
ਮੁਕਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਥੇ ਪੁਲਿਸ ਨੇ ਇੱਕ ਕਾਰੋਬਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੁਕਤਸਰ ਪੁਲਿਸ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਸਾਰੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਐਸਐਸਪੀ ਨੇ ਦੱਸਿਆ ਕਿ ਇਹ ਨੌਜਵਾਨ ਇੱਕ ਵਪਾਰੀ ਤੋਂ 50 ਲੱਖ ਰੁਪਏ ਦੀ ਮੰਗ ਕਰ ਰਹੇ ਸਨ, ਇਹਨਾਂ ਦਾ ਕਹਿਣਾ ਸੀ ਕਿ ਅਗਰ 50 ਲੱਖ ਰੁਪਏ ਨਹੀਂ ਦੇਵੇਂਗਾ ਤਾਂ ਤੇਰੇ ਬੱਚਿਆਂ ਨੂੰ ਅਸੀਂ ਮਾਰ ਦੇਵਾਂਗੇ। ਇਹਨਾਂ ਵੱਲੋਂ ਪਰਿਵਾਰ ਨੂੰ ਕਈ ਵਾਰ ਫੋਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮੁਕਤਸਰ ਪੁਲਿਸ ਨਾਲ ਸੰਪਰਕ ਕੀਤਾ ਤੇ ਇਹਨਾਂ ਨੂੰ ਆ ਰਹੀਆਂ ਫੋਨ ਕਾਲਸ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮੁਕਤਸਰ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਮੁਕਤਸਰ ਦੇ ਭੁੱਲਰ ਕਲੋਨੀ ਦੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ। ਇੱਕ ਨੌਜਵਾਨ ਵਪਾਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਉਸ ਨੂੰ ਇਹਨਾਂ ਦਾ ਸਾਰਾ ਕੁਝ ਪਤਾ ਸੀ ਕਿ ਇਹ ਕਿੰਨਾ ਪੈਸਾ ਦੇ ਸਕਦੇ ਹਨ। ਵਪਾਰੀ ਵੱਲੋਂ ਜਦੋਂ ਇਹਨਾਂ ਦਾ ਇੱਕ ਵਾਰ ਫੋਨ ਨਾ ਚੁੱਕਿਆ ਤਾਂ ਉਹਨਾਂ ਦੇ ਘਰ ਜਾ ਕੇ ਇਹਨਾਂ ਨੇ ਇੱਟਾਂ ਰੋੜੇ ਵੀ ਮਾਰੇ। ਸਿਟੀ ਪੁਲਿਸ ਨੇ ਵੱਖ-ਵੱਖ ਧਾਰਾ ਤਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ।