ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਬਦਮਾਸ਼ਾਂ ਨੇ ਕੀਤਾ ਨੌਜਵਾਨਾਂ ਉੱਤੇ ਜਾਨਲੇਵਾ ਹਮਲਾ - Miscreants attacked youth
🎬 Watch Now: Feature Video
Published : Mar 19, 2024, 1:46 PM IST
ਅੰਮ੍ਰਿਤਸਰ: ਬੀਤੀ 6 ਮਾਰਚ ਨੂੰ ਅੰਮ੍ਰਿਤਸਰ ਦੇ ਏ ਐਸ ਫਾਰਮ ਵਿਖੇ ਦੋ ਗੁਟਾਂ ਵਿਚਾਲੇ ਹੋਈ ਗੁੰਡਾਗਰਦੀ ਦਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਛੇਹਰਟਾ ਦੇ ਪ੍ਰਿੰਸ ਨਾਮਕ ਨੋਜਵਾਨ ਨੇ ਦੱਸਿਆ ਕਿ ਉਸਦੇ ਮਾਲਿਕ ਦੇ ਬੇਟੇ ਉਪਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਜਿਸ ਸੰਬਧੀ ਜਦੋ ਉਹ ਉਸ ਨੂੰ ਲੈਣ ਗਏ ਤਾਂ ਕੁਝ ਛੇ ਤੋਂ ਸੱਤ ਬਦਮਾਸ਼ਾਂ ਨੇ ਉਹਨਾਂ ਉੱਤੇ ਵੀ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਬਦਮਾਸ਼ਾਂ ਨੇ ਉਹਨਾ ਉਪਰ ਦਾਤਰ ਨਾਲ ਜਾਨਲੇਵਾ ਹਮਲਾ ਕਰ ਕੇ ਜਖਮੀ ਕੀਤਾ ਹੈ। ਜਿਸ ਸੰਬਧੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਅਸੀਂ ਬੇਕਸੂਰ ਹਾਂ ਸਾਡੇ ਉੱਤੇ ਹਮਲਾ ਕੀਤਾ ਗਿਆ ਹੈ ਪਰ ਪੁਲਿਸ ਵੱਲੋਂ ਦੂਜੀ ਧਿਰ ਦੇ ਕਹਿਣ ਉੱਤੇ ਉਲਟਾ ਸਾਡੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕੀ ਉਹ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਸਾਨੂ ਇਨਸਾਫ ਦਿੱਤਾ ਜਾਵੇ। ਇਸ ਮੁਤਲਕ ਜਾਣਕਾਰੀ ਦਿੰਦਿਆਂ ਏਸੀਪੀ ਪੱਛਮ ਨੇ ਦੱਸਿਆ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਸੀ ਕਿ ਏ ਐਸ ਪੈਲਸ 'ਚ ਦੋ ਗੁਟਾ ਵਿਚਾਲੇ ਝਗੜਾ ਹੋਇਆ ਜਿਸਦੇ ਚਲਦੇ ਤੱਥਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।