ਕਾਮਨਵੈਲਥ ਚੈਂਪੀਅਨ ਨਿਊਜ਼ੀਲੈਂਡ ਲਈ ਇੰਡੀਆ ਵੱਲੋਂ ਮਾਨਸਾ ਦੇ ਅੰਕੁਸ਼ ਜਿੰਦਲ ਦੀ ਸਲੈਕਸ਼ਨ - Mansa player Ankush Jindal - MANSA PLAYER ANKUSH JINDAL
🎬 Watch Now: Feature Video
Published : Jul 4, 2024, 3:47 PM IST
ਮਾਨਸਾ: ਨਿਊਜ਼ੀਲੈਂਡ ਦੇ ਵਿੱਚ ਹੋ ਰਹੀ ਕਾਮਨਵੈਲਥ ਚੈਂਪੀਅਨਸ਼ਿਪ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਦੇ ਨੌਜਵਾਨ ਅੰਕੁਸ਼ ਜਿੰਦਲ ਦੀ (ਫੈਨਸਿੰਗ) ਲਈ ਸਲੈਕਸ਼ਨ ਹੋਈ ਹੈ ਅੰਕੁਸ਼ ਜਿੰਦਲ ਨੇ ਕਿਹਾ ਕਿ ਉਸ ਦਾ ਸੁਪਨਾ ਓਲੰਪਿਕ ਦੇ ਵਿੱਚ ਹਿੱਸਾ ਲੈਣਾ ਹੈ ਅਤੇ ਆਪਣੇ ਜਿਲ੍ਹੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਹੈ। ਪਰ ਅੰਕੁਸ਼ ਦੇ ਮਾਪਿਆਂ ਦਾ ਕਹਿਣਾ ਹੈ ਕਿ ਖਿਡਾਰੀ ਦੀ ਟਿਕਟ ਤੋਂ ਲੈ ਕੇ ਰਹਿਣ ਸਹਿਣ ਤੱਕ ਦਾ ਖਰਚ ਉਹ ਖੁਦ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ। ਪੰਜਾਬ ਸਰਕਾਰ ਇੱਕ ਪਾਸੇ ਖੇਡਾਂ ਨੂੰ ਪ੍ਰਫੁੱਲਤ ਕਰਨ ਤੇ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਸਰੇ ਪਾਸੇ ਸਰਕਾਰ ਦੇ ਇਹਨਾਂ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਕਿਉਂਕਿ 12 ਜੁਲਾਈ ਤੋਂ ਕਾਮਨ ਵੈਲਥ ਚੈਂਪੀਅਨਸ਼ਿਪ ਨਿਊਜ਼ੀਲੈਂਡ ਵਿਖੇ ਹੋ ਰਹੀ ਹੈ ਅਤੇ ਇਹਨਾਂ ਖੇਡਾਂ ਦੇ ਵਿੱਚ ਫੈਨਸਿੰਗ ਮੁਕਾਬਲਿਆਂ ਦੇ ਲਈ ਇੰਡੀਆ ਵੱਲੋਂ ਅੰਕੁਸ਼ ਜਿੰਦਲ ਦੀ ਸਲੈਕਸ਼ਨ ਹੋਈ ਹੈ।