ਮੋਗਾ 'ਚ ਡਿੱਗੀ ਅਸਮਾਨੀ ਬਿਜਲੀ, ਸਾਹਮਣੇ ਆਈ ਲਾਈਵ ਵੀਡੀਓ, ਲੋਕਾਂ ਦਾ ਹੋਇਆ ਭਾਰੀ ਨੁਕਸਾਨ - Live video of sky lightning in Moga
🎬 Watch Now: Feature Video
Published : Mar 3, 2024, 2:30 PM IST
ਮੋਗਾ 'ਚ ਬਿਜਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਬੀਤੀ ਸ਼ਾਮ ਕਰੀਬ 5.30 ਵਜੇ ਗਲੀ 'ਚ ਖੇਡ ਰਹੇ ਬੱਚੇ ਵੀ ਬਿਜਲੀ ਦੀ ਗਰਜ ਦੀ ਲਪੇਟ 'ਚ ਆਉਣ ਤੋਂ ਵਾਲ-ਵਾਲ ਬਚ ਗਏ। ਅਸਮਾਨੀ ਬਿਜਲੀ ਡਿੱਗਣ ਕਾਰਨ ਵੱਡੀ ਗਿਣਤੀ 'ਚ ਲੋਕਾਂ ਦਾ ਇਲੈਕਟ੍ਰਾਨਿਕ ਸਾਮਾਨ ਸੜ ਗਿਆ ਅਤੇ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਬਿਜਲੀ ਡਿੱਗਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੋਰਾਨ ਗਲੀ ਵਿੱਚ ਖੇਡ ਰਹੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਗਲੀ ਦੀਆਂ ਟਾਈਲਾਂ ’ਤੇ ਕੋਈ ਚਮਕਦਾਰ ਚਿੱਟੀ ਚੀਜ਼ ਡਿੱਗੀ ਦੇਖੀ। ਇਸ 'ਤੇ ਉਹ ਤੁਰੰਤ ਪਿੱਛੇ ਹਟ ਗਏ। ਇਸ ਮੌਕੇ ਸਥਾਨਕ ਵਾਸੀ ਪ੍ਰਵੇਸ਼ ਗੋਇਲ ਨੇ ਦੱਸਿਆ ਕਿ ਜਿਸ ਸਮੇਂ ਬਿਜਲੀ ਡਿੱਗੀ ਉਸ ਸਮੇਂ ਕੰਮ ਕਰ ਰਹੇ ਸਨ। ਉਹਨਾਂ ਦੱਸਿਆ ਕਿ ਬਿਜਲੀ ਡਿੱਗਣ ਕਾਰਨ ਬਾਰੀ ਨੁਕਸਾਨ ਹੋਇਆਂ ਹੈ। ਇਲਾਕੇ ਦੀ ਬਿਜਲੀ ਪ੍ਰਭਾਵਿਤ ਹੋਈ ਨਾਲ ਹੀ ਇਲੈਕਟ੍ਰਿਕ ਸਾਮਨ ਵੀ ਸੜ ਗਿਆ।