ਮਿਲੋ, ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨਾਲ, ਜਿਨ੍ਹਾਂ ਨੇ ਕਾਇਮ ਕੀਤੀ ਮਿਸਾਲ - ਸਾਇਕਲਿਸਟ ਬਲਰਾਜ ਸਿੰਘ ਚੌਹਾਨ
🎬 Watch Now: Feature Video
Published : Mar 4, 2024, 10:30 AM IST
ਮਿਊਂਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੇ ਮੀਲ ਪੱਥਰ ਸਥਾਪਿਤ ਕਰਦੇ ਹੋਏ 1 ਲੱਖ, 50 ਹਜ਼ਾਰ ਕਿਲੋਮੀਟਰ ਪੂਰੇ ਕੀਤੇ ਹਨ। ਇਸ ਉਪਲਬਧੀ ਉੱਤੇ ਸਥਾਨਕ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਉਨਾਂ ਨੇ ਇਸ ਦੱਸਿਆ ਕਿ 2014 ਤੋਂ ਇਹ ਸਾਇਕਲਿੰਗ ਦਾ ਸਫਰ ਇੱਕ ਸਾਧਾਰਨ ਸਾਇਕਲ ਤੋਂ ਸ਼ੁਰੂ ਕੀਤਾ ਸੀ, ਪਰ 2016 ਤੋਂ ਰਿਕਾਰਡ ਕਾਇਮ ਕਰਨੇ ਸ਼ੁਰੂ ਕੀਤੇ। ਹੌਲੀ-ਹੌਲੀ ਸਾਇਕਲਿੰਗ ਨਾ ਸਿਰਫ ਪੰਜਾਬ ਦੀਆਂ ਸੜਕਾਂ ਉੱਤੇ ਕੀਤੀ, ਜਦਕਿ ਬਾਹਰਲੇ ਮੁਲਕਾਂ ਲੰਡਨ ਆਦਿ ਵਿੱਚ ਵੀ ਸਾਇਕਲਿੰਗ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੋਡੇ ਦੀ ਸਮੱਸਿਆ ਸੀ ਅਤੇ ਇਸ ਦੀ ਦਵਾਈ ਵੀ ਲਈ। ਪਰ, ਕੁਝ ਸਮੇਂ ਬਾਅਦ ਉਨ੍ਹਾਂ ਨੇ ਸਾਇਕਲਿੰਗ ਕਰਨ ਦਾ ਮਨ ਬਣਾਇਆ, ਜਿਸ ਨੇ ਅੱਜ ਚੰਗੀ ਸਿਹਤ ਦੇ ਨਾਲ-ਨਾਲ ਵੱਖਰੀ ਪਛਾਣ ਦਿੱਤੀ ਹੈ।