ਇੰਡੀਅਨ ਸਿੰਗਰ ਅਤੇ ਰੈਪਰ ਮੀਕਾ ਸਿੰਘ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ - Mika Singh In Amritsar - MIKA SINGH IN AMRITSAR
🎬 Watch Now: Feature Video
Published : Jul 19, 2024, 9:21 AM IST
ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ, ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਲੱਖਾਂ ਹੀ ਸੰਗਤ ਨਤਮਸਤਕ ਹੁੰਦੀ ਹੈ, ਉੱਥੇ ਹੀ ਸਿਆਸੀ ਤੇ ਹੋਰ ਸਿਤਾਰੇ ਵੀ ਇੱਥੇ ਜ਼ਰੂਰ ਪਹੁੰਚਦੇ ਹਨ। ਬੀਤੇ ਦਿਨ ਵੀਰਵਾਰ ਨੂੰ ਇੰਡੀਅਨ ਸਿੰਗਰ ਅਤੇ ਰੈਪਰ ਮਿੱਕਾ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ। ਜਦੋਂ ਹੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਪਹੁੰਚਦੇ ਹਾਂ ਤੇ ਦਿਲ ਨੂੰ ਇੱਕ ਵੱਖਰਾ ਸਕੂਨ ਮਿਲਦਾ ਹੈ।