ਪੰਚਾਇਤੀ ਚੋਣਾਂ ਨੂੰ ਲੈਕੇ ਪੁਲਿਸ ਦੀ ਵਧੀ ਸਰਗਰਮੀ, ਮਾਨਸਾ 'ਚ ਕੱਢਿਆ ਫਲੈਗ ਮਾਰਚ - PANCHAYAT ELECTIONS 2024
🎬 Watch Now: Feature Video
Published : Oct 12, 2024, 12:07 PM IST
ਮਾਨਸਾ : ਪੰਜਾਬ 'ਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਨੇ, ਇਸ ਹੀ ਤਹਿਤ ਮਾਨਸਾ ਵਿਖੇ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਚੋਂ ਪੁਲਿਸ ਪਾਰਟੀ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਵੋਟ ਦਾ ਇਸਤੇਮਾਲ ਕਰਨ ਦਾ ਸੰਦੇਸ਼ ਦੇਣ ਦੇ ਲਈ ਲੋਕਾਂ ਵਿੱਚ ਵਿਚਰ ਰਹੇ ਹਨ। ਇਸ ਦੇ ਨਾਲ ਹੀ ਦੁਸ਼ਹਿਰੇ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਲੋਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਇਸ ਸਬੰਧੀ ਮਾਨਸਾ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਵੀ ਪੁਲਿਸ ਵੱਲੋਂ ਜਿਲੇ ਭਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਸੀ ਅਤੇ ਅੱਜ ਵੀ ਸਬ ਡਵੀਜ਼ਨਾਂ ਪੁਲਿਸ ਪਾਰਟੀ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਮਾਨਸਾ ਸ਼ਹਿਰ ਅਤੇ ਵੱਖ ਵਖ ਪਿੰਡਾਂ ਦੇ ਵਿੱਚ ਫਲੈਗ ਮਾਰਚ ਕੀਤਾ ਜਾਵੇਗਾ।