ਦਰਦਨਾਕ ਹਾਦਸਾ: ਅਸਮਾਨੀ ਬਿਜਲੀ ਡਿੱਗਣ ਕਾਰਨ ਚਾਚੇ ਭਤੀਜੇ ਦੀ ਮੌਕੇ 'ਤੇ ਮੌਤ - Death With Sky Lightning - DEATH WITH SKY LIGHTNING
🎬 Watch Now: Feature Video


Published : Jul 14, 2024, 1:05 PM IST
ਸ੍ਰੀ ਮੁਕਤਸਰ ਸਾਹਿਬ ਵਿਖੇ ਜਲਾਲਾਬਾਦ ਦੇ ਸਰਹੱਦੀ ਪਿੰਡ ਟਾਹਲੀਵਾਲਾ ਦੇ ਫੌਜੀ ਕਸ਼ਮੀਰ ਸਿੰਘ, ਜੋ ਕਿ ਅਸਮ ਰਾਈਫਲ ਦੇ ਵਿੱਚ ਤੈਨਾਤ ਸੀ। ਉਹ ਇੱਕ ਹਫਤਾ ਪਹਿਲਾਂ ਹੀ ਛੁੱਟੀ 'ਤੇ ਆਇਆ ਸੀ ਅਤੇ ਚਾਰ ਦਿਨਾਂ ਬਾਅਦ ਵਾਪਸ ਜਾਣਾ ਸੀ। ਉਸ ਦਾ ਭਤੀਜਾ, ਜੋ ਕਿ 22 ਸਾਲ ਦਾ ਹੈ ਅਤੇ ਜਲਾਲਾਬਾਦ ਦੀ ਆਈ.ਟੀ.ਆਈ. ਦੇ ਵਿੱਚ ਡਿਪਲੋਮਾ ਕਰ ਰਿਹਾ ਸੀ ਦੋਨੇ ਚਾਚਾ ਭਤੀਜਾ ਖੇਤਾਂ ਵਿੱਚ ਕੰਮ ਕਰ ਰਹੇ ਸਨ। ਸ਼ਾਮ 6 ਵਜੇ ਦੇ ਕਰੀਬ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਫੌਜੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਇੱਕ ਬੇਟੀ ਹੈ, ਜਦਕਿ ਉਸ ਦਾ ਭਤੀਜਾ ਅਜੇ ਨਹੀਂ ਕੁਆਰਾ ਸੀ।