ਦੇਖੋ ਵੀਡੀਓ, ਫਲਾਈਓਵਰ 'ਤੇ ਇੱਕ ਤੋਂ ਬਾਅਕ ਇੱਕ ਪਲਟੀਆਂ ਖਾ ਕੇ ਹਵਾ ਵਿੱਚ ਉੱਡੀ ਕਾਰ ! - ਸੜਕ ਹਾਦਸਾ
🎬 Watch Now: Feature Video
Published : Mar 4, 2024, 9:40 AM IST
ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਬਿਆਸ ਨੇੜੇ ਪੈਂਦੇ ਇੱਕ ਫਲਾਈਓਵਰ 'ਤੋਂ ਇੱਕ ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦਰਅਸਲ ਇਹ ਸੀਸੀਟੀਵੀ ਤਸਵੀਰਾਂ, ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਬਾਬਾ ਬਕਾਲਾ ਤੋਂ ਬਿਆਸ ਦੀ ਤਰਫ ਜਾ ਰਹੇ ਨੈਸ਼ਨਲ ਸੜਕ ਮਾਰਗ ਦੀਆਂ ਹਨ, ਜਿੱਥੇ ਅਚਾਨਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਜਾਂਦੀ ਹੈ ਅਤੇ ਇੱਕ ਤੋਂ ਬਾਅਦ ਇੱਕ ਪਲਟੀਆਂ ਖਾਂਦੇ ਹੋਏ ਇਹ ਕਾਰ ਅੰਮ੍ਰਿਤਸਰ ਤੋਂ ਜਲੰਧਰ ਮੁੱਖ ਵਰਗ ਦੀ ਬਜਾਏ ਜਲੰਧਰ ਤੋਂ ਅੰਮ੍ਰਿਤਸਰ ਦੀ ਤਰਫ ਜਾ ਰਹੇ ਮੁੱਖ ਮਾਰਗ ਦੇ ਉੱਤੇ ਆ ਡਿੱਗਦੀ ਹੈ। ਇਸ ਭਿਆਨਕ ਸੜਕ ਹਾਦਸੇ ਦੌਰਾਨ ਕਾਰ ਚਾਲਕ ਨੌਜਵਾਨ ਦੇ ਸਣੇ ਕਾਰ ਦੀ ਲਪੇਟ ਵਿੱਚ ਆਏ ਇੱਕ ਬਾਈਕ ਸਵਾਰ ਦੇ ਵੀ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਗਨੀਮਤ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਕਤ ਘਟਨਾ ਵਾਪਰਨ ਤੋਂ ਬਾਅਦ ਸਥਾਨਕ ਪੁਲਿਸ ਪਾਰਟੀ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਬੇਹੱਦ ਜਖ਼ਮੀ ਹਾਲਤ ਦੇ ਵਿੱਚ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ।