ਨਸ਼ੇੜੀ ਪਤੀ ਨੂੰ ਘਰ 'ਚ ਵੜਨ ਤੋਂ ਰੋਕਿਆ ਤਾਂ ਸ਼ਖ਼ਸ ਨੇ ਕਰ ਦਿੱਤਾ ਕਾਰਾ, ਵੀਡੀਓ ਆਈ ਸਾਹਮਣੇ - Hooliganism Against her Wife
🎬 Watch Now: Feature Video


Published : Jan 24, 2024, 9:10 AM IST
ਅੰਮ੍ਰਿਤਸਰ: ਇਥੋਂ ਦੇ ਜਵਾਹਰ ਨਗਰ ਇਲਾਕੇ ਦੇ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦੇ ਘਰ ਅੰਦਰ ਸਾਥੀਆਂ ਦੇ ਨਾਲ ਦਾਖਲ ਹੋ ਕੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਪੀੜਤ ਔਰਤ ਮੋਨਿਕਾ ਨੇ ਕਿਹਾ ਕਿ ਉਸ ਦਾ ਪਤੀ ਨਸ਼ਾ ਵੇਚਦਾ ਹੈ ਅਤੇ ਉਹ ਉਸ ਨੂੰ ਨਸ਼ਾ ਵੇਚਣ ਤੋਂ ਰੋਕਦੀ ਹੈ। ਜਿਸ ਦੇ ਚੱਲਦੇ ਉਹ ਦੋਵੇਂ ਵੱਖ ਰਹਿਮਦੇ ਅਤੇ ਹੁਣ ਉਸ ਦਾ ਪਤੀ ਆਪਣੇ ਸਾਥੀਆਂ ਦੇ ਨਾਲ ਆਇਆ ਤੇ ਬਾਹਰੋਂ ਪੌੜੀ ਲਗਾ ਕੇ ਘਰ 'ਚ ਦਾਖ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਨੇ ਕਾਫ ਗੁੰਡਾਗਰਦੀ ਕੀਤੀ ਅਤੇ ਨਾਲ ਹੀ ਘਰ 'ਚ ਭੰਨਤੋੜ ਵੀ ਕੀਤੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਪਤੀ ਵੱਲੋਂ ਪਤਨੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਲੈ ਕੇ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।