ਅੰਮ੍ਰਿਤਸਰ ਦੇ ਨਾਵਲਟੀ ਚੌਂਕ ਲਾਰੈਂਸ ਰੋਡ 'ਤੇ ਜ਼ੋਮੈਟੋ ਡਿਲਵਰੀ ਨੌਜਵਾਨ ਦਾ ਹਾਈ ਵੋਲਟੇਜ ਡਰਾਮਾ - Zomato Delivery Boy in Amritsar

🎬 Watch Now: Feature Video

thumbnail

By ETV Bharat Punjabi Team

Published : Mar 13, 2024, 8:09 AM IST

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਲਾਰੈਂਸ ਰੋਡ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਮੋਟਰਸਾਈਕਲ ਸਵਾਰ ਯੂਮੈਟੋ ਡਿਲਵਰੀ ਕਰਨ ਵਾਲੇ ਨੌਜਵਾਨ ਦਾ ਸੜਕ ਵਿਚਕਾਰ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਦਰਅਸਲ ਜ਼ੋਮੈਟੋ ਡਿਲਵਰੀ ਨੌਜਵਾਨ ਸੜਕ ਦੇ ਗਲਤ ਪਾਸਿਓ ਆ ਰਿਹਾ ਸੀ ਤੇ ਜਦੋਂ ਉਸ ਨੂੰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵਲੋਂ ਰੋਕਿਆ ਗਿਆ ਤਾਂ ਉਸ ਨੇ ਮੁਲਾਜ਼ਮ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਮੁਲਾਜ਼ਮ ਵਲੋਂ ਆਪਣੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ ਹੈ। ਇਸ ਦੌਰਾਨ ਚਸ਼ਮਦੀਦਾਂ ਦਾ ਕਹਿਣਾ ਕਿ ਫੂਡ ਡਿਲਵਰੀ ਕਰਨ ਵਾਲੇ ਨੌਜਵਾਨ ਅਕਸਰ ਗਲਤ ਪਾਸਿਓ ਸੜਕ 'ਤੇ ਚੱਲਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸਿਗਨਲ ਦੇਖਦੇ ਹਨ, ਜੋ ਕਈ ਹਾਦਸਿਆਂ ਨੂੰ ਸੱਦਾ ਦਿੰਦਾ ਹੈ। ਉਧਰ ਪੁਲਿਸ ਵਲੋਂ ਨੌਜਵਾਨ ਦਾ ਮੋਟਰਸਾਈਕਲ ਖੜਾ ਕਰਵਾ ਲਿਆ ਗਿਆ, ਜਿਸ 'ਚ ਚਲਾਨ ਕਰਨ ਦੀ ਗੱਲ ਆਖੀ ਗਈ।  

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.