ਵਿਧਾਨ ਸਭਾ 'ਚ ਸੀਐੱਮ ਪੰਜਾਬ ਦੀ ਸ਼ਬਦਾਵਲੀ ਉੱਤੇ ਹਸਿਮਰਤ ਕੌਰ ਬਾਦਲ ਦਾ ਤੰਜ, ਕਿਹਾ- ਸਾਰੇ ਪੰਜਾਬੀਆਂ ਨੂੰ ਕੀਤਾ ਸ਼ਰਮਸਾਰ - CM Punjab
🎬 Watch Now: Feature Video
Published : Mar 6, 2024, 3:20 PM IST
ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਿੰਡ ਚੱਠੇਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਕੀਤੇ ਰਵੱਈਏ ਉੱਤੇ ਤਿੱਖਾ ਤੰਜ ਕੱਸਿਆ। ਉਹਨਾਂ ਕਿਹਾ ਕਿ ਸੈਸ਼ਨ ਦੌਰਾਨ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਵਰਤੀ ਗਈ ਉਹ ਬਹੁਤ ਹੀ ਮੰਦਭਾਗੀ ਹੈ ਅਤੇ ਪੰਜਾਬੀਆਂ ਦਾ ਸਿਰ ਨੀਵਾਂ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਇਕੱਲੇ ਪੰਜਾਬ ਨੂੰ ਰੀਪ੍ਰਜੈਂਟ ਨਹੀਂ ਕਰਦੇ ਉਹ ਸਟੇਟ ਦੇ ਮੁਖੀ ਹਨ। ਸੂਬੇ ਦੇ ਮੁਖੀ ਨੂੰ ਅਜਿਹਾ ਬੋਲਣਾ ਨਹੀਂ ਚਾਹੀਦਾ। ਟਿੱਪਣੀ ਕਰਦੇ ਹੋਏ ਉਹਨਾਂ ਕਿਹਾ ਕਿ ਜਿਹੜੀ ਸਰਕਾਰ ਦਾ ਆਮਦਨ ਨਾਲੋਂ ਦੁਗਣਾ ਖਰਚਾ ਹੋਵੇ ਉਹ ਸਰਕਾਰ ਆਰਥਿਕ ਸੰਕਟ ਵਿੱਚ ਹੀ ਸੂਬੇ ਨੂੰ ਲੈ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬ ਨੂੰ ਆਰਥਿਕ ਸੰਕਟ ਵਿੱਚੋਂ ਕਿਵੇਂ ਕੱਢਦੇ ਹਨ ਕਿਉਂਕਿ ਪੰਜਾਬ ਦਾ ਬਜਟ 2 ਲੱਖ ਕਰੋੜ ਦਾ ਹੈ ਜਦੋਂ ਕਿ ਵਿੱਤ ਮੰਤਰੀ ਦੁੱਗਣਾ ਖਰਚਾ ਦੱਸ ਰਹੇ ਹਨ।