ਜਲਦ ਹੋਵੇਗਾ ਹਲਕਾ ਭੋਆ ਦਾ ਵਿਕਾਸ, ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੁਚੱਕ ਨੇ ਵੰਡੇ ਲੱਖਾਂ ਦੇ ਚੈੱਕ - Halka Bhoa will be developed soon

By ETV Bharat Punjabi Team

Published : Jul 16, 2024, 7:27 AM IST

thumbnail
ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੁਚੱਕ ਨੇ ਵੰਡੇ ਲੱਖਾਂ ਦੇ ਚੈੱਕ (Etv Bharat (ਪੱਤਰਕਾਰ, ਪਠਾਨਕੋਟ ))

ਪਠਾਨਕੋਟ: ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਭੋਆ ਇਲਾਕੇ ਦੇ ਪਿੰਡਾਂ ਦੀ ਹਾਲਤ ਸੁਧਾਰਨ ਅਤੇ ਸ਼ਹੀਦਾਂ ਨੂੰ ਸਮਰਪਿਤ ਗੇਟ ਬਣਾਉਣ ਲਈ ਲੱਖਾਂ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੇਰੀ ਹਰ ਸਮੇਂ ਕੋਸ਼ਿਸ਼ ਰਹਿੰਦੀ ਹੈ ਕਿ ਮੇਰੇ ਇਲਾਕੇ ਦੇ ਲੋਕ ਵਿਕਾਸ ਤੋਂ ਵਾਂਝੇ ਨਾ ਰਹਿਣ।ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਪਿੰਡ ਵਿੱਚ ਚੰਗੀਆਂ ਸੜਕਾਂ, ਲਾਈਟਾਂ ਅਤੇ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਹੋਣ ਇਸ ਦਾ ਖਿਆਲ ਰੱਖਦੇ ਹੋਏ ਆਪ ਵਰਕਰਾਂ ਵੱਲੋਂ ਵੀ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਵਿਖੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਦੀ ਬਿਹਤਰੀ ਲਈ ਲੱਖਾਂ ਰੁਪਏ ਦੇ ਚੈੱਕ ਵੰਡ ਦੌਰਾਨ ਭਰੋਸਾ ਦਵਾਇਆ ਕਿ ਜਿਨਾਂ ਵੀ ਹੋ ਸਕਿਆ ਵੱਧ ਤੋਂ ਵੱਧ ਫੰਡ ਮਾਨ ਸਰਕਾਰ ਕੋਲੋਂ ਲੈ ਕੇ ਪਠਾਨਕੋਟ ਵਾਸੀਆਂ ਨੁੰ ਸਹੁਲਤਾਂ ਦੇਣ ਲਈ ਵਰਤੇ ਜਾਣਗੇ। ਦੱਸਣਯੋਗ ਹੈ ਕਿ ਭੋਆ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਹੋਰ ਵੀ ਕਈ ਪਿੰਡ ਹਨ, ਜਿਨ੍ਹਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ,ਜਿਨ੍ਹਾਂ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਗੇਟ ਨਹੀਂ ਬਣੇ ਹੋਏ ਸਨ, ਜਿਸ ਕਾਰਨ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਯਾਦਗਿਰੀ ਗੇਟ ਬਣਾਉਣ ਲਈ ਚੈੱਕ ਵੀ ਦਿੱਤੇ ਗਏ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.