ਫਿਰੋਜ਼ਪੁਰ ਪੁਲਿਸ ਨੇ ਕਣਕ ਤੇ ਝੋਨੇ ਦੀ ਚੋਰੀ ਕਰਨ ਵਾਲੇ ਇੱਕ ਗਿਰੋਹ ਨੂੰ ਕੀਤਾ ਕਾਬੂ - Ferozepur police arrested a gang - FEROZEPUR POLICE ARRESTED A GANG
🎬 Watch Now: Feature Video
Published : Apr 10, 2024, 7:42 PM IST
ਫਿਰੋਜ਼ਪੁਰ: ਫਿਰੋਜ਼ਪੁਰ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਜਿਵੇਂ ਫ਼ਰੀਦਕੋਟ, ਫਿਰੋਜ਼ਪੁਰ, ਤਰਨਤਾਰਨ, ਅੰਮਿ੍ਤਸਰ, ਸ੍ਰੀ ਮੁਕਤਸਰ ਸਾਹਿਬ, ਜਗਰਾਓ ਆਦਿ ਦੇ ਗੁਦਾਮਾਂ 'ਚੋਂ ਕਣਕ-ਝੋਨੇ ਚੋਰੀ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਨੂੰ ਗ੍ਰਿਫ਼਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਸਕੇ ਭਰਾ ਹਨ ਅਤੇ ਇੱਕ ਰਣਜੋਧ ਖਿਲਾਫ਼ 10 ਮੁਕੱਦਮੇ ਦਰਜ ਹਨ ਅਤੇ ਤਿੰਨ ਖਿਲਾਫ਼ ਵੀ ਚੋਰੀ ਦੇ ਕਈ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ 55 ਗੱਟੇ ਚੌਲਾਂ ਦੇ, 10 ਗੱਟੇ ਵਡੇਵਿਆਂ ਦੇ ਸਨ। ਇਨ੍ਹਾਂ ਕੋਲੋਂ ਚੋਰੀ ਦੀਆਂ ਦੋ ਮਹਿੰਦਰਾ ਬੋਲੈਰੋ ਗੱਡੀਆਂ ਫੜੀਆਂ ਗਈਆਂ ਹਨ। ਇਹ ਸਵੇਰੇ ਰੇਕੀ ਕਰਦੇ ਸਨ ਅਤੇ ਰਾਤ ਨੂੰ ਉੱਥੋਂ ਚੋਰੀਆਂ ਨੂੰ ਅੰਜਾਮ ਦਿੰਦੇ ਸਨ। 2017 ਤੋਂ ਇਹ ਚੋਰੀਆਂ ਕਰਦੇ ਆ ਰਹੇ ਹਨ।