ਲੁਟੇਰਿਆਂ ਦੇ ਹੌਸਲੇ ਹੋਏ ਬੁਲੰਦ, ਦਿਨ ਦਿਹਾੜੇ ਮਹਿਲਾ ਅਧਿਆਪਕ ਦਾ ਖੋਹਿਆ ਪਰਸ, ਘਟਨਾ ਹੋਈ ਸੀਸੀਟੀਵੀ 'ਚ ਕੈਦ - Female teacher purse stolen - FEMALE TEACHER PURSE STOLEN
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/07-04-2024/640-480-21166793-thumbnail-16x9-anf.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Apr 7, 2024, 1:27 PM IST
ਫ਼ਰੀਦਕੋਟ: ਪੰਜਾਬ ਵਿੱਚ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਸਕੂਲ ਤੋਂ ਵਾਪਸ ਪਰਤ ਰਹੀ ਮਹਿਲਾ ਅਧਿਆਪਕ ਦਾ ਪਰਸ ਖੋਹ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਪੀੜਤ ਮਹਿਲਾ ਅਧਿਆਪਕ ਨੇ ਦੱਸਿਆ ਕਿ ਉਹ ਸਕੂਲ ਵਿੱਚ ਡਿਊਟੀ ਕਰਨ ਤੋਂ ਬਾਅਦ ਘਰ ਵਾਪਸ ਪਰਤ ਰਹੀ ਸੀ, ਕਿ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਉਸਦਾ ਪਰਸ ਖੋ ਕੇ ਫਰਾਰ ਹੋ ਗਿਆ, ਜਿਸ ਵਿੱਚ ਆਈਫੋਨ ਸਮੇਤ ਨਗਦੀ ਅਤੇ ਜਰੂਰੀ ਦਸਤਾਵੇਜ਼ ਸਨ। ਇਸ ਮੌਕੇ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੁਲਜ਼ਮ ਖਿਲਾਫ ਕਾਰਵਾਈ ਅਤੇ ਸਮਾਨ ਵਾਪਸ ਦਿਆਉਣ ਦੀ ਗੁਹਾਰ ਲਗਾਈ ਹੈ।