ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਰੋਸ ਪ੍ਰਦਰਸ਼ਨ 'ਚ ਹੋਏ ਸ਼ਾਮਿਲ - Protest outside DC office - PROTEST OUTSIDE DC OFFICE
🎬 Watch Now: Feature Video
Published : Sep 26, 2024, 2:29 PM IST
ਮੋਗਾ: ਪੰਜਾਬ ਵਿੱਚ ਡੀਏਪੀ ਦੀ ਖਾਦ ਦੀ ਕਮੀ ਨੂੰ ਲੈ ਕੇ ਅਤੇ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਦੇ ਡੀਸੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸਾਡੀ ਯੂਨੀਅਨ ਪਰਾਲੀ ਨੂੰ ਅੱਗ ਲਾਉਣ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ ਅਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੋ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਜਾਂ ਝੋਨਾ ਨਹੀਂ ਲਾਉਂਦਾ ਤਾਂ ਉਸ ਨੂੰ ਚਲਦਾ ਕਿ ਸਰਕਾਰ ਵੱਲੋਂ ਮੁਆਵਜ਼ਾ ਜਰੂਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੀਆਂ ਮੰਗਾਂ ਬਾਰੇ ਜਲਦ ਹੀ ਕੇਂਦਰ ਸਰਕਾਰ ਨਾਲ ਮੀਟਿੰਗ ਕਰੇ। ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਾਸਮਤੀ ਤੇ ਸਰਕਾਰ ਨੂੰ ਐਮਐਸਪੀ ਦੇ ਕੇ ਉਸ ਦੀ ਖਰੀਦ ਪੰਜਾਬ ਸਰਕਾਰ ਨੂੰ ਆਪਣੇ ਵੱਖ-ਵੱਖ ਅਦਾਰਿਆਂ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਖੇਤਾਂ ਵਿੱਚ ਆਉਣ ਵਾਲੀ ਨਿਰਵਿਘਨ ਬਿਜਲੀ ਸਿਰਫ ਤੇ ਸਿਰਫ ਤਿੰਨ ਤੋਂ ਚਾਰ ਘੰਟੇ ਆ ਰਹੀ ਹੈ। ਇਹ ਕਿਹਾ ਕਿ ਸਾਡੀ ਸਭ ਤੋਂ ਵੱਡੀ ਮੰਗ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਦੀ ਲੋੜ ਹਰ ਇੱਕ ਕਿਸਾਨ ਨੂੰ ਹੈ ਪਰ ਡੀਏਪੀ ਦੀ ਹੋ ਰਹੀ ਕਾਲਾ ਬਜਾਰੀ ਤੇ ਪ੍ਰਸ਼ਾਸਨ ਨੂੰ ਸਖਤੀ ਅਪਣਾਉਣੀ ਚਾਹੀਦੀ ਹੈ ਅਤੇ ਜਲਦ ਡੀਏਪੀ ਖਾਦ ਕਿਸਾਨਾਂ ਤੱਕ ਮੁਹੱਈਆ ਕਰਵਾਈ ਜਾਵੇ।