ਮਰਹੂਮ ਸੀਤਾ ਰਾਮ ਯੇਚੂਰੀ ਨੂੰ ਕੀਤਾ ਯਾਦ, ਭੇਂਟ ਕੀਤੀ ਸ਼ਰਧਾਂਜਲੀ - Sita Ram Yechury - SITA RAM YECHURY
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/14-09-2024/640-480-22449235-thumbnail-16x9-gr.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Sep 14, 2024, 8:17 AM IST
ਹੁਸ਼ਿਆਰਪੁਰ: ਬੀਤੇ ਦਿਨੀਂ ਸੀ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਸਦੀਵੀ ਵਿਛੋੜੇ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਅੱਜ ਡਾਕਟਰ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਇਕੱਤਰ ਹੋਏ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੀਤਾ ਰਾਮ ਯੇਚੁਰੀ ਜੀ ਖੱਬੀ ਲਹਿਰ 'ਤੇ ਜਮੂਹਰੀ ਲਹਿਰ ਦੇ ਪ੍ਰਮੁੱਖ ਅਲੰਬਰਦਾਰ ਸਨ ਅਤੇ ਉਹ ਫਿਰਕਾਪ੍ਰਸਤੀ ਦੇ ਕੱਟੜ ਵਿਰੋਧੀ ਸਨ। ਉਨ੍ਹਾਂ ਕਿਹਾ ਕਿ ਉਹ ਹਰ ਦਿਲ ਅਜੀਜ਼ ਇਨਸਾਨ ਸਨ ਅਤੇ ਉਨ੍ਹਾਂ ਦੇ ਵਿਛੜਨ ਨਾਲ ਅਥਾਹ ਘਾਟਾ ਪਿਆ। ਇਸ ਮੌਕੇ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਡੋਆਣ, ਪ੍ਰਿੰਸੀਪਲ ਬਿੱਕਰ ਸਿੰਘ, ਹਰਮੇਸ਼ ਸਿੰਘ ਢੇਸੀ ਆਦਿ ਹਾਜ਼ਰ ਸਨ।