ਕਾਂਗਰਸੀ ਉਮੀਦਵਾਰ ਨੇ ਆਪ 'ਤੇ ਕਸਿਆ ਤੰਜ, ਕਿਹਾ-'ਆਮ ਆਦਮੀ ਪਾਰਟੀ ਇਸ਼ਤਿਹਾਰਾਂ ਦੀ ਪਾਰਟੀ' - AAP party of advertisements - AAP PARTY OF ADVERTISEMENTS
🎬 Watch Now: Feature Video
Published : Apr 25, 2024, 5:04 PM IST
ਸ੍ਰੀ ਫਤਿਹਗੜ੍ਹ ਸਾਹਿਬ : ਆਪ ਪਾਰਟੀ ਸਿਰਫ ਪ੍ਰਚਾਰ ਵਾਲੀ ਪਾਰਟੀ ਹੈ। ਜੋ ਸਿਰਫ ਪਬਲੀਸਿਟੀ ਕਰਦੀ ਹੈ। ਇਹ ਕਹਿਣਾ ਸੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਐਮਪੀ ਡਾਕਟਰ ਅਮਰ ਸਿੰਘ ਦਾ, ਜੋ ਅਮਲੋਹ ਵਿਖੇ ਆੜਤੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਐਮਪੀ ਅਮਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਵਲੋਂ ਆੜਤੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ। ਐਮਪੀ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਿਰਫ ਪ੍ਰਚਾਰ ਵਾਲੀ ਪਾਰਟੀ ਹੈ ਜੋ ਕਿ ਪੰਜਾਬ ਦਾ ਵਿਕਾਸ ਕਰਨ ਦੇ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਕਰ ਰਹੇ ਹਨ। ਪਰ ਅਸਲ ਦੇ ਵਿੱਚ ਉਹ ਪੰਜਾਬ ਤੇ ਕਰਜ ਚੜਾ ਰਹੇ ਹਨ।ਐਮਐਸਪੀ ਦੇ ਮੁੱਦੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਲੋਕਾਂ ਨਾਲ ਵਾਅਦਾ ਬਹੁਤ ਕੀਤੇ ਹਨ ਪਰ ਪੂਰਾ ਇੱਕ ਵੀ ਨਹੀਂ ਕੀਤਾ ਐਮਐਸਪੀ 22 ਫਸਲਾਂ ਤੇ ਦੇਣ ਦੀ ਗੱਲ ਕਹੀ ਗਈ ਸੀ ਪਰ ਹੁਣ ਮੁੱਕਰ ਰਹੇ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ ਲੋਕ ਉਹਨਾਂ ਨੂੰ ਵੋਟ ਨਾ ਪਾਉਣ ਕਿਉਂਕਿ ਇਹ ਲੋਕ ਇਹ ਸੰਵਿਧਾਨਹੀਣ ਲੋਕ ਹਨ।