ਭਗਵਾਨ ਵਾਲਮੀਕੀ ਤੀਰਥ ਮੱਥਾ ਟੇਕਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ - Bhagwant Mann Lord Valmiki mandir - BHAGWANT MANN LORD VALMIKI MANDIR
🎬 Watch Now: Feature Video
Published : Apr 26, 2024, 4:23 PM IST
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਸ਼ਹਿਰ ਦੇ ਹਾਲ ਬਜ਼ਾਰ ਤੋਂ ਭਰਾਵਾਂ ਢਾਬਾ ਤੱਕ ਰੋਡ ਸ਼ੋਅ ਕੱਢ ਰਹੇ ਹਨ। ਇਸ ਤੋਂ ਪਹਿਲਾਂ ਅੱਜ ਉਹਨਾਂ ਵੱਲੋਂ ਸ਼ਹਿਰ ਦੇ ਧਾਰਮਿਕ ਸਥਾਨਾਂ ਉੱਤੇ ਦਰਸ਼ਨ ਕੀਤੇ ਗਏ। ਇਸ ਮੌਕੇ ਉਨ੍ਹਾਂ ਨੂੰ ਸੰਤ ਮਲਕੀਤ ਨਾਥ ਓਮ ਪ੍ਰਕਾਸ਼ ਗੱਬਰ ਕਰਨਬੀਰ ਸਿੰਘ ਅਤੇ ਹੋਰ ਸੰਤ ਸਮਾਜ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਬਾਬਾ ਜੀ ਨੇ ਆਦੇਸ਼ ਦਿੱਤਾ ਹੈ ਕਿ ਇਸ ਵਾਰ ਵਾਲਮੀਕੀ ਸਮਾਜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਜਾਣ, ਇੱਕ ਗਰੀਬ ਪਰਿਵਾਰ ਤੋਂ ਉਠ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਬਿਜਲੀ ਦੇ ਬਿੱਲ ਮਾਫ ਕੀਤੇ, ਗਰੀਬਾ ਦੀ ਅਵਾਜ਼ ਨੂੰ ਬੁਲੰਦ ਕੀਤਾ, ਗਰੀਬ ਲੋਕਾਂ ਨੂੰ ਚੰਗੀ ਸਿੱਖਿਆ ਅਤੇ ਮੈਡੀਕਲ ਸਹੂਲਤਾਂ ਦਿੱਤਿਆਂ, ਇਸ ਸੰਤ ਮਲਕੀਤ ਨਾਥ ਨੇ ਕਿਹਾ ਕਿ ਇਸ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ, ਵਾਲਮੀਕੀ ਤੀਰਥ ਦੇ ਲਈ ਇੱਕ ਰੁਪਿਆ ਨਹੀਂ ਦਿੱਤਾ, ਇਸ ਮੌਕੇ ਕਰਨਬੀਰ ਨੇ ਕਿਹਾ ਇੱਸ ਵਾਰ ਵਾਲਮੀਕੀ ਸਮਾਜ ਆਮ ਆਦਮੀ ਪਾਰਟੀ ਨੂੰ ਸੰਸਦ ਵਿਚ ਭੇਜੇਗਾ।