ਬੁਲਟ ਮੋਟਰਸਾਈਕਲ ਅਤੇ ਮਹਿੰਦਰਾ ਪਿਕਅੱਪ ਗੱਡੀ ਦੀ ਭਿਆਨਕ ਟੱਕਰ, ਇੱਕ ਦੀ ਮੌਤ ਤੇ ਇੱਕ ਜ਼ਖਮੀ - Bullet collided with a motorcycle - BULLET COLLIDED WITH A MOTORCYCLE
🎬 Watch Now: Feature Video
Published : Jul 17, 2024, 7:31 AM IST
ਮੋਗਾ ਦੇ ਪਿੰਡ ਜਨੇਰ ਕੋਲ ਬੁਲੇਟ ਮੋਟਰਸਾਈਕਲ ਅਤੇ ਮਹਿੰਦਰਾ ਪਿਕਅੱਪ ਗੱਡੀ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਜਿਸ ਵਿੱਚ ਬੁਲੇਟ ਮੋਟਰਸਾਈਕਲ ਸਵਾਰ ਸਾਰਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸਦਾ ਬੇਟਾ ਰਾਜਕਰਨ ਸਿੰਘ 16 ਜੋ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਧਰਮਸਿੰਘ ਵਾਲਾ ਦਾ ਰਹਿਣ ਵਾਲਾ ਸਾਰਜ ਸਿੰਘ ਆਪਣੇ ਲੜਕੇ ਸਮੇਤ ਬੁਲਟ ਮੋਟਰਸਾਈਕਲ 'ਤੇ ਕਿਸੇ ਨਿੱਜੀ ਕੰਮ ਲਈ ਮੋਗਾ ਆਇਆ ਹੋਇਆ ਸੀ ਅਤੇ ਵਾਪਸ ਘਰ ਪਰਤ ਰਿਹਾ ਸੀ, ਤਾਂ ਕੋਟ ਇਸੇ ਪਾਸੋਂ ਇੱਕ ਮਹਿੰਦਰਾ ਪਿਕਅੱਪ ਗੱਡੀ ਆ ਰਹੀ ਸੀ। ਜਿਸਦੀ ਪਿੰਡ ਜਨੇਰ ਕੋਲ ਬੁਲਟ ਮੋਟਰਸਾਈਕਲ ਦੇ ਨਾਲ ਆਹਮੋ- ਸਾਹਮਣੇ ਨਾਲ ਟੱਕਰ ਹੋ ਗਈ। ਜਿਸ 'ਚ ਸਾਰਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।