ਜਾਤੀਵਾਦ ਕਰਨ ਵਾਲੇ ਸਾਡੇ ਤੋਂ ਵੋਟਾਂ ਦੀ ਆਸ ਨਾ ਰੱਖਣ - ਸੁਮੀਤ ਕਾਲੀਆ - Valmiki Samaj leader Sumit Kalia - VALMIKI SAMAJ LEADER SUMIT KALIA
🎬 Watch Now: Feature Video
Published : May 8, 2024, 5:37 PM IST
ਅੰਮ੍ਰਿਤਸਰ:- ਬੀਤੇ ਸਮੇਂ ਵਿੱਚ ਲੋਕ ਸਭਾ ਉਮੀਦਵਾਰ ਗੁਰਜੀਤ ਔਜਲਾ ਵੱਲੋਂ ਦਲਿਤ ਸਮਾਜ ਤੇ ਕੀਤੀ ਟਿੱਪਣੀ ਸੰਬਧੀ ਵਾਲਮੀਕੀ ਸਮਾਜ ਵਿੱਚ ਨਿਰੰਤਰ ਰੋਸ਼ ਦੇਖਣ ਨੂੰ ਮਿਲ ਰਿਹਾ। ਜਿਸਦੇ ਚਲਦੇ ਅੱਜ ਮੁੜ ਤੋਂ ਵਾਲਮੀਕੀ ਸਮਾਜ ਦੇ ਆਗੂ ਸੁਮੀਤ ਕਾਲੀਆ ਦੀ ਅਗਵਾਈ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਨਾਲ ਮਿਲ ਪ੍ਰੈਸ ਕਾਨਫਰੰਸ ਕਰ ਲੋਕ ਸਭਾ ਚੋਣਾਂ ਵਿੱਚ ਗੁਰਜੀਤ ਔਜਲਾ ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ। ਜਿਸ ਸੰਬਧੀ ਗੱਲਬਾਤ ਕਰਦਿਆ ਗੁਰਜੀਤ ਔਜਲਾ ਵੱਲੋਂ ਦਲਿਤ ਸਮਾਜ ਤੇ ਕੀਤੀ ਟਿੱਪਣੀ ਦੇ ਚਲਦੇ ਭਾਵੇਂ ਉਨ੍ਹਾਂ ਵੱਲੋਂ ਪਾਵਨ ਵਾਲਮੀਕੀ ਤੀਰਥ ਤੇ ਪਹੁੰਚ ਮੁਆਫੀ ਮੰਗੀ ਗਈ ਸੀ, ਪਰ ਸਮਾਜ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਮੁਆਫ ਨਹੀਂ ਕੀਤਾ ਸੀ। ਜਿਸਦੇ ਚਲਦੇ ਇਨ੍ਹਾਂ ਲੋਕ ਸਭਾ ਵੋਟਾਂ ਵਿੱਚ ਅਜਿਹੇ ਉਮੀਦਵਾਰਾ ਦਾ ਬਾਈਕਾਟ ਕਰਨ ਦੀ ਗੱਲ ਆਖੀ ਹੈ।